ਟਰੰਪ ਅਤੇ ਮੇਲਾਨੀਆ ਅਮਰੀਕੀ ਫੌਜੀਆਂ ਨੂੰ Surprise ਦੇਣ ਪਹੁੰਚੇ ਇਰਾਕ
Thursday, Dec 27, 2018 - 04:38 AM (IST)

ਵਾਸ਼ਿੰਗਟਨ/ਬਗਦਾਦ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਬੁੱਧਵਾਰ ਦੇਰ ਰਾਤ ਆਪਣੇ ਪਹਿਲੇ ਅਨ-ਆਫੀਸ਼ੀਅਲ ਦੌਰੇ 'ਤੇ ਇਰਾਕ ਪਹੁੰਚੇ। ਟਰੰਪ ਦਾ ਜਹਾਜ਼ ਅਲ-ਅਸਦ ਏਅਰ ਬੇਸ 'ਤੇ ਲੈਂਡ ਹੋਇਆ। ਜਿੱਥੇ ਉਨ੍ਹਾਂ ਨੇ ਇਰਾਕ ਅਤੇ ਸੀਰੀਆ 'ਚ ਅੱਤਵਾਦੀਆਂ ਨਾਲ ਮੁਕਾਬਲਾ ਕਰ ਰਹੇ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕੀਤੀ। ਟਰੰਪ ਨੇ ਅਮਰੀਕੀ ਕੈਂਪ 'ਚ ਰਹਿ ਰਹੇ ਫੌਜੀਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀ ਅਤੇ ਕਿਹਾ ਕਿ ਉਹ ਹੀ ਦੇਸ਼ ਦੇ ਅਸਲੀ ਹੀਰੋ ਹਨ।
ਟਰੰਪ ਨੇ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਫੋਟੋਆਂ ਵੀ ਖਿੱਚਵਾਈਆਂ। ਟਰੰਪ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਉਹ ਅੱਤਵਾਦ ਨੂੰ ਖਤਮ ਕਰਨ 'ਚ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਕੰਮ ਅਮਰੀਕੀ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਟਰੰਪ ਨੇ ਬਿਆਨ ਦਿੰਦੇ ਆਖਿਆ ਕਿ ਉਹ ਇਰਾਕ ਅਤੇ ਸੀਰੀਆ 'ਚੋਂ ਆਪਣੇ ਫੌਜੀਆਂ ਨੂੰ ਵਾਪਸ ਨਹੀਂ ਬੁਲਾ ਰਹੇ।
ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਅਮਰੀਕੀ ਦੇ ਸੁਰੱਖਿਆ ਸਲਾਹਕਾਰ ਜਿਮ ਮੈਟਿਸ ਨੇ ਟਰੰਪ ਦੇ ਸੀਰੀਆ 'ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਦੇ ਵਿਰੋਧ 'ਚ ਅਸਤੀਫਾ ਦੇ ਦਿੱਤਾ ਸੀ।