ਹਵਾਈ ਫੌਜ ਦੇ ਪਹਿਲੇ ਕਾਲੇ ਮੁਖੀ ਦੇ ਸਹੁੰ ਚੁੱਕ ਸਮਾਗਮ ਦੀ ਟਰੰਪ ਨੇ ਕੀਤੀ ਮੇਜ਼ਬਾਨੀ

Thursday, Aug 06, 2020 - 10:26 AM (IST)

ਹਵਾਈ ਫੌਜ ਦੇ ਪਹਿਲੇ ਕਾਲੇ ਮੁਖੀ ਦੇ ਸਹੁੰ ਚੁੱਕ ਸਮਾਗਮ ਦੀ ਟਰੰਪ ਨੇ ਕੀਤੀ ਮੇਜ਼ਬਾਨੀ

ਵਾਸ਼ਿੰਗਟਨ–ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਹਵਾਈ ਫੌਜ ਦੇ ਪਹਿਲੇ ਕਾਲੇ ਚੀਫ ਆਫ ਸਟਾਫ ਜਨਰਲ ਚਾਰਲਸ ਕਿਊ ਬਰਾਊਨ ਦੇ ਸਹੁੰ ਚੁੱਕ ਸਮਾਰੋਹ ਦੀ ਮੇਜ਼ਬਾਨੀ ਕੀਤੀ। ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਬ੍ਰਾਊਨ ਨੂੰ ਅਹੁਦੇ ਦੀ ਸਹੁੰ ਚੁਕਾਈ।

ਉਸ ਦੀ ਨਿਯੁਕਤੀ ਦੀ ਪੁਸ਼ਟੀ ਇਸ ਸਾਲ ਜੂਨ ’ਚ 98-0 ਵੋਟਾਂ ਨਾਲ ਸੀਨੇਟ ’ਚ ਹੋਈ ਸੀ। ਟਰੰਪ ਨੇ ਉਸ ਪਲ ਨੂੰ ‘ਖਾਸ’ ਦੱਸਦੇ ਹੋਏ ਬਰਾਊਨ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਬਰਾਊਨ ਨੇ ਟਰੰਪ ਨੂੰ ਕਿਹਾ ਸੀ ਕਿ ਇਹ ਉਨ੍ਹਾਂ ਲਈ ‘ਅਦਭੁਤ ਪ੍ਰਾਪਤੀ’ ਅਤੇ ‘ਸ਼ਾਨਦਾਰ ਪਲ’ ਹੈ। ਉਹ ਇਸ ਹਫਤੇ ਦੇ ਅਖੀਰ ’ਚ ਅਹੁਦਾ ਸੰਭਾਲਣਗੇ।


author

Lalita Mam

Content Editor

Related News