''ਮੈਕਸੀਕੋ ਕੰਧ ਲਈ ਪੈਂਟਾਗਨ ਦਾ ਫੰਡ ਵਰਤ ਸਕਦੈ ਟਰੰਪ ਪ੍ਰਸ਼ਾਸਨ''

07/27/2019 4:35:51 PM

ਵਾਸ਼ਿੰਗਟਨ— ਅਮਰੀਕਾ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਮੈਕਸੀਕੋ ਦੇ ਨਾਲ ਲੱਗਦੀ ਸਰਹੱਦ 'ਤੇ ਕੰਧ ਦੇ ਨਿਰਮਾਣ ਲਈ ਪੈਂਟਾਗਨ ਦੇ ਅਰਬਾਂ ਡਾਲਰਾਂ ਦੀ ਵਰਤੋਂ ਕਰ ਸਕਦਾ ਹੈ। ਕੋਰਟ ਦੇ ਪੰਜ ਜੱਜਾਂ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੂੰ ਪੰਜ ਠੇਕਿਆਂ 'ਤੇ ਕੰਮ ਸ਼ੁਰੂ ਕਰਨ ਦੀ ਹਰੀ ਝੰਡੀ ਦਿੱਤੀ।

ਨਿਚਲੀ ਅਦਾਲਤ ਨੇ ਇਸ ਪ੍ਰੋਜੈਕਟ ਦੇ ਲਈ ਫੰਡ 'ਤੇ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਦੇ ਪੈਸੇ ਦੀ ਵਰਤੋਂ 'ਤੇ ਰੋਕ ਹਟਾਉਣ ਦੇ ਇਸ ਫੈਸਲੇ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੇ ਚੋਣ ਪ੍ਰਚਾਰ ਮੁਹਿੰਮ ਲਈ ਆਪਣੇ ਮੁੱਖ ਵਾਅਦਿਆਂ 'ਤੇ ਅੱਗੇ ਵਧਣ ਦਾ ਮੌਕਾ ਮਿਲੇਗਾ ਤੇ ਇਸੇ ਦੇ ਨਾਲ ਦੂਜੇ ਦਫਤਰ ਦੇ ਲਈ ਉਨ੍ਹਾਂ ਦੀ ਉਮੀਦਵਾਰੀ ਨੂੰ ਬਲ ਮਿਲੇਗਾ। ਫੈਸਲੇ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ ਕਿ ਵਾਹ! ਕੰਧ ਦੇ ਨਿਰਮਾਣ 'ਤੇ ਵੱਡੀ ਜਿੱਤ। ਅਮਰੀਕਾ ਦੇ ਸੁਪਰੀਮ ਕੋਰਟ ਨੇ ਨਿਚਲੀ ਅਦਾਲਤ ਦੇ ਹੁਕਮ ਨੂੰ ਪਲਟਦੇ ਹੋਏ ਦੱਖਣੀ ਸਰਹੱਦ 'ਤੇ ਕੰਧ ਬਣਾਉਣ ਦੀ ਆਗਿਆ ਦਿੱਤੀ। ਸਰਹੱਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਦੇ ਲਈ ਵੱਡੀ ਜਿੱਤ।


Baljit Singh

Content Editor

Related News