ਟਰੰਪ ਪ੍ਰਸ਼ਾਸਨ 'ਚੋਂ ਹੁਣ ਇਸ ਅਧਿਕਾਰੀ ਦੀ ਹੋਈ ਛੁੱਟੀ

03/18/2018 5:25:41 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ 'ਚੋਂ ਕੱਢੇ ਜਾਣ ਵਾਲੇ ਅਧਿਕਾਰੀਆਂ ਦੀ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ ਹੈ। ਇਸ ਵਾਰ ਐੱਫ. ਬੀ. ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਨੂੰ ਬਰਖਾਸਤ ਕੀਤਾ ਗਿਆ ਹੈ। ਉਹ ਕੁਝ ਦਿਨਾਂ ਬਾਅਦ ਹੀ ਰਿਟਾਇਰ ਹੋਣ ਵਾਲੇ ਸਨ। ਅਮਰੀਕੀ ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਦਰੂਨੀ ਜਾਂਚ 'ਚ ਪਾਇਆ ਗਿਆ ਹੈ ਕਿ ਉਨ੍ਹਾਂ ਨੇ ਜਾਣਕਾਰੀ ਲੀਕ ਕੀਤੀ ਅਤੇ ਜਾਂਚ ਅਧਿਕਾਰੀਆਂ ਨੂੰ ਗੁਮਰਾਹ ਕੀਤਾ। ਮੈਕਬ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ 2016 ਦੀਆਂ ਚੋਣਾਂ 'ਚ ਸਖਤ ਰੂਸੀ ਦਖਲਅੰਦਾਜ਼ੀ ਦੀ ਜਾਂਚ 'ਚ ਉਨ੍ਹਾਂ ਦੇ ਸ਼ਾਮਲ ਹੋਣ ਦੇ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਬ 'ਤੇ ਡੈਮਕ੍ਰੇਟਸ ਨੂੰ ਲੈ ਕੇ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ। ਮੈਕਬ ਨੂੰ ਕੱਢੇ ਜਾਣ ਤੋਂ ਬਾਅਦ ਸੇਸ਼ੰਸ ਦੇ ਫੈਸਲੇ ਦੀ ਤਰੀਫ ਕੀਤੀ। ਟਰੰਪ ਨੇ ਟਵੀਟ ਕੀਤਾ, 'ਐਡ੍ਰਿਊ ਮੈਕੇਬ ਬਰਖਾਸਤ, ਐੱਫ. ਬੀ. ਆਈ. ਦੇ ਮਹਿਨਤੀ ਮਰਦਾਂ ਅਤੇ ਔਰਤਾਂ ਲਈ ਵੱਡਾ ਦਿਨ। ਲੋਕਤੰਤਰ ਦੇ ਲਈ ਇਕ ਵੱਡਾ ਦਿਨ, ਪਖੰਡੀ ਜੇਮਸ ਕੋਮੀ ਉਨ੍ਹਾਂ ਦੇ ਬਾਸ ਸਨ ਅਤੇ ਮੈਕੇਬ ਨੂੰ ਉਨ੍ਹਾਂ ਨੇ ਸੰਗੀਤਕਾਰ ਦਲ ਦਾ ਮੈਂਬਰ ਜਿਹਾ ਬਣਾਇਆ ਹੋਇਆ ਸੀ। ਉਹ ਸਾਰੇ ਝੂਠ ਅਤੇ ਐੱਫ. ਬੀ. ਆਈ. 'ਚ ਉੱਚ ਪੱਧਰ 'ਤੇ ਹੋਣ ਵਾਲੇ ਭ੍ਰਿਸ਼ਟਾਚਾਰ ਦੇ ਬਾਰੇ 'ਚ ਜਾਣਦੇ ਸਨ। 
ਦਸੰਬਰ 'ਚ ਰਾਸ਼ਟਰਪਤੀ ਟਰੰਪ ਨੇ ਐੱਫ. ਬੀ. ਆਈ. 'ਚ ਨੰਬਰ 2 'ਤੇ ਰਹੇ ਮੈਕੇਬ 'ਤੇ ਨਿਸ਼ਾਨਾ ਕੱਸਦੇ ਹੋਏ ਟਵੀਟ ਕੀਤਾ ਸੀ, ਐੱਫ. ਬੀ. ਆਈ. ਉਪ ਨਿਦੇਸ਼ਕ ਐਡ੍ਰਿਊ ਮੈਕੇਬ ਪੂਰੇ ਫਾਇਦੇ ਦੇ ਨਾਲ ਰਿਟਾਇਰਮੈਂਟ ਵੱਲੋਂ ਵਧ ਰਹੇ ਹਨ ਅਤੇ 90 ਦਿਨ ਬਾਕੀ ਹਨ। ਨਿਆਂ ਵਿਭਾਗ ਦੇ ਪ੍ਰਮੁੱਖ ਸੇਸ਼ੰਸ ਨੇ ਕਿਹਾ ਹੈ ਕਿ ਮੈਕੇਬ ਨੂੰ ਲੈ ਕੇ ਕੀਤੀ ਗਈ ਵਿਆਪਕ ਅਤੇ ਨਿਰਪੱਖ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਐੱਫ. ਬੀ. ਆਈ. ਦੇ ਉਪ ਨਿਦੇਸ਼ਕ ਨੇ ਸਮੀਖਿਆ ਤੋਂ ਬਾਅਦ ਜਨਵਰੀ 'ਚ ਅਧਿਕਾਰਕ ਰੂਪ ਤੋਂ ਅਹੁਦਾ ਛੱਡ ਦਿੱਤਾ ਸੀ। ਸੇਸ਼ੰਸ ਨੇ ਕਿਹਾ ਕਿ ਅੰਦਰੂਨੀ ਰਿਪੋਰਟ 'ਚ ਪਾਇਆ ਗਿਆ ਹੈ ਕਿ ਮੈਕੇਬ ਨੇ ਨਿਊਜ਼ ਮੀਡੀਆ ਦੇ ਸਾਹਮਣੇ ਜਾਣਕਾਰੀ ਸ਼ੇਅਰ ਕੀਤੀ ਅਤੇ ਕਈ ਮੌਕਿਆਂ 'ਤੇ ਸੁੰਹ ਦੇ ਨਾਲ-ਨਾਲ ਉਨ੍ਹਾਂ 'ਚ ਸਪੱਸ਼ਟਾ ਦੀ ਕਮੀ ਸੀ।

PunjabKesari


ਇਸ ਰਿਪੋਰਟ ਨੂੰ ਜਾਰੀ ਨਹੀਂ ਕੀਤਾ ਗਿਆ ਸੀ ਪਰ ਮੰਨਿਆ ਜਾਂਦਾ ਹੈ ਕਿ ਇਹ ਰਿਪੋਰਟ ਅਕਤੂਬਰ 2016 'ਚ ਇਕ ਪੱਤਰਕਾਰ ਅਤੇ ਉਨ੍ਹਾਂ 2 ਐੱਫ. ਬੀ. ਆਈ. ਕਰਮਚਾਰੀਆਂ ਵਿਚਾਲੇ ਹੋਈ ਇੰਟਰਵਿਊ 'ਤੇ ਅਧਾਰਿਤ ਸੀ ਜਿਸ ਨੂੰ ਮੈਕੇਬ ਨੇ ਅਧਿਕਾਰਤ ਕੀਤਾ ਸੀ। ਇਸ 'ਚ ਵਿਦੇਸ਼ ਮੰਤਰੀ ਰਹਿੰਦੇ ਹੋਏ ਹਿਲੇਰੀ ਕਲਿੰਟਨ ਵੱਲੋਂ ਨਿੱਜੀ ਈ-ਮੇਲ ਸਰਵਰ ਇਸਤੇਮਾਲ ਕਰਨ ਦੀ ਜਾਂਚ ਦੀ ਸਥਿਤੀ ਦੱਸੀ ਗਈ ਸੀ। ਸ਼ੁੱਕਰਵਾਰ ਨੂੰ ਸੇਸ਼ੰਸ ਨੇ ਬਿਆਨ ਜਾਰੀ ਕਰ ਕਿਹਾ ਕਿ ਇੰਸਪੈਕਟਰ ਜਨਰਲ ਦੀ ਰਿਪੋਰਟ ਅਤੇ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ 'ਤੇ ਮੈਕੇਬ ਦੀ ਨੌਕਰੀ ਤੁਰੰਤ ਖਤਮ ਕੀਤੀ ਜਾਂਦੀ ਹੈ। ਅਹੁਦਾ ਛੱਡਣ ਤੋਂ ਬਾਅਦ ਮੈਕੇਬ ਛੁੱਟੀ 'ਤੇ ਸਨ ਪਰ ਰਿਟਾਇਰਮੈਂਟ ਤੱਕ ਉਨ੍ਹਾਂ ਨੂੰ ਐੱਫ. ਬੀ. ਆਈ. 'ਚ ਰਹਿਣਾ ਸੀ। ਉਹ 2 ਦਹਾਕਿਆਂ ਤੋਂ ਐੱਫ. ਬੀ. ਆਈ. ਦੇ ਨਾਲ ਸਨ ਅਤੇ ਉਹ ਐਤਵਾਰ ਨੂੰ ਜਦੋਂ 50 ਸਾਲ ਦੇ ਹੋ ਜਾਂਦੇ ਹਨ ਤਾਂ ਪੈਨਸ਼ਨ ਦੇ ਹੱਕਦਾਰ ਹੋ ਜਾਂਦੇ। ਉਨ੍ਹਾਂ ਦੇ ਬਰਖਾਸਤਗੀ ਨੇ ਉਨ੍ਹਾਂ ਦੀ ਪੈਨਸ਼ਨ 'ਤੇ ਵੀ ਸ਼ੱਕ ਪੈਦਾ ਕਰ ਦਿੱਤਾ ਹੈ।
ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਮੈਕੇਬ ਨੇ ਇਕ ਲੰਬਾ ਬਿਆਨ ਜਾਰੀ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਉਨ੍ਹਾਂ ਦੀ ਭਰੋਸੇਯੋਗਤਾ 'ਤੇ ਹਮਲਿਆਂ ਦਾ ਕੈਂਪੇਨ ਦੱਸਦੇ ਹੋਏ ਨਿੰਦਾ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਕਤੂਬਰ 2016 'ਚ ਇੰਟਰਵਿਊ ਆਯੋਜਿਤ ਕਰਕੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਅਤੇ ਸੱਚ ਲੱਭਣ ਲਈ ਕਾਫੀ ਲੰਬੀ ਪ੍ਰਕਿਰਿਆ ਤੈਅ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਕਹਾਣੀ ਪਤਾ ਲੱਗਦੀ ਹੈ ਕਿ ਕਾਨੂੰਨੀ ਏਜੰਸੀਆਂ ਜਦੋਂ ਰਾਜਨੀਤਕ ਹੋ ਜਾਣ ਤੋਂ ਕੀ ਹੋ ਸਕਦਾ ਹੈ। ਇਹ ਕੋਈ ਪਹਿਲੀ ਦਫਾ ਨਹੀਂ ਹੈ ਜਦੋਂ ਕਿਸੇ ਸ਼ਖਸ ਨੂੰ ਉਸ ਦੇ ਅਹੁਦੇ ਤੋਂ ਬਰਖਸਤ ਕੀਤਾ ਗਿਆ ਹੈ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਬਰਖਾਸਤ ਕੀਤਾ ਸੀ। ਇਸ ਤੋਂ ਇਲਾਵਾ ਕਈ ਲੋਕਾਂ ਨੇ ਟਰੰਪ ਪ੍ਰਸ਼ਾਸਨ ਦਾ ਸਾਥ ਛੱਡਿਆ ਹੈ ਜਿਸ 'ਚ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਗੈਰੀ ਕਾਨ ਅਤੇ ਸਿਹਤ ਸਕੱਤਰ ਟਾਮ ਪ੍ਰਾਇਸ ਜਿਹੇ ਲੋਕ ਵੀ ਸ਼ਾਮਲ ਹਨ।


Related News