ਦੁਨੀਆ ਨੂੰ ਧਮਕਾਉਣ ਵਾਲੇ ਟਰੰਪ ਖੁਦ ਭਾਰਤ ’ਚ ਕਰ ਰਹੇ ਕਰੋੜਾਂ ਦੀ ਕਮਾਈ

Saturday, Aug 09, 2025 - 04:33 AM (IST)

ਦੁਨੀਆ ਨੂੰ ਧਮਕਾਉਣ ਵਾਲੇ ਟਰੰਪ ਖੁਦ ਭਾਰਤ ’ਚ ਕਰ ਰਹੇ ਕਰੋੜਾਂ ਦੀ ਕਮਾਈ

ਇੰਟਰਨੈਸ਼ਨਲ ਡੈਸਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟੈਰਿਫ ਦੇ ਨਾਂ ’ਤੇ ਦੁਨੀਆ ਨੂੰ ਧਮਕੀ ਦੇ ਰਹੇ ਹੋਣ  ਪਰ ਇਹ ਵੀ ਸੱਚ ਹੈ ਕਿ  ਪਿਛਲੇ 10 ਸਾਲਾਂ ’ਚ ਉਨ੍ਹਾਂ  ਦੀ ਕੰਪਨੀ ਟਰੰਪ ਆਰਗੇਨਾਈਜ਼ੇਸ਼ਨ ਲਈ ਭਾਰਤ ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ। ਟਰੰਪ ਆਰਗੇਨਾਈਜ਼ੇਸ਼ਨ ਨੇ ਪਿਛਲੇ ਦਹਾਕੇ ’ਚ ਭਾਰਤ ’ਚ ਰੀਅਲ ਅਸਟੇਟ ਪ੍ਰਾਜੈਕਟਾਂ ਤੋਂ ਲਗਭਗ 21 ਮਿਲੀਅਨ ਡਾਲਰ ਯਾਨੀ 175 ਕਰੋੜ ਰੁਪਏ ਕਮਾਏ ਹਨ। ਇਕ ਰਿਪੋਰਟ  ਅਨੁਸਾਰ 2024 ’ਚ ਕੰਪਨੀ ਨੇ ਲਾਇਸੈਂਸਿੰਗ ਅਤੇ ਵਿਕਾਸ ਫੀਸਾਂ ਰਾਹੀਂ 12 ਮਿਲੀਅਨ ਡਾਲਰ (ਲਗਭਗ 100 ਕਰੋੜ ਰੁਪਏ) ਕਮਾਏ ਹਨ। ਇਹ ਆਮਦਨ ਮੁੱਖ ਤੌਰ ’ਤੇ ਉਨ੍ਹਾਂ ਦੇ ਬ੍ਰਾਂਡ ਨਾਂ ਨੂੰ ਲਾਇਸੈਂਸ ਦੇਣ ਤੋਂ ਆਈ ਹੈ ਕਿਉਂਕਿ ਟਰੰਪ ਆਰਗੇਨਾਈਜੇਸ਼ਨ ਭਾਰਤ ’ਚ ਸਿੱਧੇ ਤੌਰ ’ਤੇ ਨਿਰਮਾਣ ਜਾਂ ਵਿੱਤੀ ਨਿਵੇਸ਼ ਨਹੀਂ ਕਰਦਾ ਹੈ। ਇਸ ਦੀ ਬਜਾਏ ਇਹ ਰਿਲਾਇੰਸ, ਲੋਢਾ ਗਰੁੱਪ, ਐੱਮ3ਐੱਮ, ਪੰਚਸ਼ੀਲ, ਯੂਨੀਮਾਰਕ ਅਤੇ ਟ੍ਰਿਬੇਕਾ ਡਿਵੈੱਲਪਰਾਂ ਵਰਗੇ ਭਾਰਤੀ ਡਿਵੈੱਲਪਰਾਂ ਨਾਲ ਭਾਈਵਾਲੀ ਕਰਦਾ ਹੈ, ਜੋ ਟਰੰਪ ਬ੍ਰਾਂਡ ਦੀ ਵਰਤੋਂ ਕਰ ਕੇ ਲਗਜ਼ਰੀ ਪ੍ਰਾਜੈਕਟ ਵਿਕਸਤ ਕਰਦੇ ਹਨ।

ਭਾਰਤ ਦੇ ਕਈ ਸ਼ਹਿਰਾਂ ’ਚ ਹਨ ਪ੍ਰਾਜੈਕਟ
ਪਿਛਲੇ ਅੱਠ ਮਹੀਨਿਆਂ ’ਚ ਡੋਨਾਲਡ ਟਰੰਪ ਦੇ ਬ੍ਰਾਂਡ ਦਾ ਭਾਰਤ ’ਚ ਤੇਜ਼ੀ ਨਾਲ ਵਿਸਥਾਰ ਹੋਇਆ ਹੈ।  ਰਾਸ਼ਟਰਪਤੀ ਚੁਣੇ ਜਾਣ ਤੋਂ ਤੁਰੰਤ ਬਾਅਦ ਟਰੰਪ ਆਰਗੇਨਾਈਜੇਸ਼ਨ ਨੇ ਆਪਣੇ ਭਾਰਤੀ ਭਾਈਵਾਲ ਟ੍ਰਿਬੇਕਾ ਡਿਵੈੱਲਪਰਜ਼ ਨਾਲ ਮਿਲ ਕੇ ਗੁਰੂਗ੍ਰਾਮ, ਪੁਣੇ, ਹੈਦਰਾਬਾਦ, ਮੁੰਬਈ, ਨੋਇਡਾ ਅਤੇ ਬੰਗਲੁਰੂ ’ਚ ਘੱਟੋ-ਘੱਟ 6 ਪ੍ਰਾਜੈਕਟਾਂ ਦਾ ਐਲਾਨ ਕੀਤਾ ਸੀ,  ਜੋ ਕੁੱਲ 80 ਲੱਖ ਵਰਗ ਫੁੱਟ ਰੀਅਲ ਅਸਟੇਟ ਪ੍ਰਾਜੈਕਟ ਨੂੰ ਜੋੜਦੀ ਹੈ।
 


author

Inder Prajapati

Content Editor

Related News