ਟਰੰਪ ਦੀ ਟੀਮ ਨੇ ''ਟਰੰਪ 2024'' ਟੋਪੀ ਪਹਿਨਣ ਲਈ ਬਾਈਡੇਨ ਦਾ ਕੀਤਾ ਧੰਨਵਾਦ
Thursday, Sep 12, 2024 - 05:08 PM (IST)
ਵਾਸ਼ਿੰਗਟਨ (ਯੂ. ਐੱਨ. ਆਈ.): ਅਮਰੀਕਾ ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਵਾਰ ਰੂਮ ਟੀਮ ਨੇ 'ਟਰੰਪ ਮੁਹਿੰਮ' ਦੀ ਟੋਪੀ ਪਹਿਨਣ ਲਈ ਰਾਸ਼ਟਰਪਤੀ ਜੋਅ ਬਾਈਡੇਨ ਦਾ ਧੰਨਵਾਦ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਾਈਡੇਨ ਦੀਆਂ 'ਟਰੰਪ ਮੁਹਿੰਮ' ਟੋਪੀ ਪਹਿਨਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋਣ ਤੋਂ ਬਾਅਦ ਟਰੰਪ ਦੀ ਵਾਰ ਰੂਮ ਟੀਮ ਨੇ ਉਨ੍ਹਾਂ (ਰਾਸ਼ਟਰਪਤੀ) ਦਾ ਧੰਨਵਾਦ ਕੀਤਾ ਹੈ।
ਟੀਮ ਨੇ ਆਪਣੇ ਐਕਸ ਅਕਾਊਟ 'ਤੇ ਕਿਹਾ,"ਸਮਰਥਨ ਲਈ ਧੰਨਵਾਦ, ਜੋਅ।" ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਦੇ ਸੀਨੀਅਰ ਡਿਪਟੀ ਪ੍ਰੈੱਸ ਸਕੱਤਰ ਐਂਡਰੀਊ ਬੇਟਸ ਨੇ ਤਸਵੀਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟਨਾ 9/11 ਸਮਾਰਕ ਸੇਵਾ ਵਿਚ ਮੌਜੂਦ ਹੋਣ ਦੇ ਬਾਅਦ ਬਾਈਡੇਨ ਦੀ ਸ਼ੈਂਕਸਵਿਲੇ ਫਾਇਰ ਸਟੇਸ਼ਨ ਦੇ ਦੌਰੇ ਦੌਰਾਨ ਦੀ ਹੈ। ਇਸ ਮੌਕੇ ਬਾਈਡੇਨ ਨੇ ਇੱਕ ਟਰੰਪ ਸਮਰਥਕ ਨੂੰ ਟੋਪੀ ਦਿੱਤੀ, ਜਿਸਨੇ ਫਿਰ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੀ ਟਰੰਪ ਮੁਹਿੰਮ ਦੀ ਟੋਪੀ ਉਸੇ ਭਾਵਨਾ ਨਾਲ ਪਹਿਨਣੀ ਚਾਹੀਦੀ ਹੈ ਅਤੇ ਉਸਨੇ ਇਸਨੂੰ ਕੁਝ ਸਮੇਂ ਲਈ ਪਹਿਨਿਆ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨਾਲ ਬਹਿਸ ਦੌਰਾਨ ਕਮਲਾ ਨੇ ਕੰਨਾਂ 'ਚ ਕੀ ਪਾਇਆ, ਛਿੜੀ ਚਰਚਾ
ਬੇਟਸ ਨੇ ਕਿਹਾ ਰਾਸ਼ਟਰਪਤੀ ਫਲਾਈਟ 93 ਦੀ ਯਾਦ ਵਿੱਚ ਇੱਕ ਸਮਾਰੋਹ ਲਈ ਸ਼ੈਂਕਸਵਿਲੇ, ਪੈਨਸਿਲਵੇਨੀਆ ਗਏ ਸਨ, ਜਿਸ ਵਿੱਚ ਸਵਾਰ 40 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੇ 11 ਸਤੰਬਰ 2001 ਦੀ ਸਵੇਰ ਨੂੰ, ਹਾਈਜੈਕਰਾਂ ਨੂੰ ਜਹਾਜ਼ ਨੂੰ ਵਾਸ਼ਿੰਗਟਨ ਸਥਿਤ ਇੱਕ ਸੰਘੀ ਇਮਾਰਤ ਵਿੱਚ ਦਾਖਲ ਹੋਂਣ ਤੋਂ ਰੋਕਣ ਲਈ ਸਮੂਹਿਕ ਕਾਰਵਾਈ ਕੀਤੀ। ਜਿਸ ਨਾਲ ਹਾਈਜੈਕਰਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਪੈਨਸਿਲਵੇਨੀਆ ਵਿੱਚ ਜਹਾਜ਼ ਨੂੰ ਕਰੈਸ਼ ਕਰਨ ਲਈ ਮਜਬੂਰ ਕੀਤਾ ਗਿਆ। ਜਹਾਜ਼ 'ਤੇ ਸਵਾਰ ਲੋਕ ਸੰਘੀ ਇਮਾਰਤ 'ਤੇ ਹਮਲੇ ਨੂੰ ਰੋਕਣ ਵਿਚ ਸਫਲ ਹੋ ਗਏ, ਪਰ ਜਦੋਂ ਹਾਈਜੈਕਰਾਂ ਨੇ ਜਹਾਜ਼ ਨੂੰ ਹੇਠਾਂ ਸੁੱਟ ਦਿੱਤਾ ਤਾਂ ਸਾਰੇ ਯਾਤਰੀ ਅਤੇ ਚਾਲਕ ਦਲ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।