ਟਰੰਪ ਦੀ ਲਿਖੀ ਨਵੀਂ ਕਿਤਾਬ ‘ਸੇਵ ਅਮਰੀਕਾ’ ਰਿਲੀਜ਼, ਕੁਝ ਘੰਟਿਆਂ ਅੰਦਰ ਬਣੀ ਬੈਸਟ ਸੇਲਰ
Thursday, Sep 05, 2024 - 11:57 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਜੇ. ਟਰੰਪ ਦੀ ਨਵੀਂ ਕਿਤਾਬ ਰਿਲੀਜ਼ ਦੇ ਕੁਝ ਘੰਟਿਆਂ ਦੇ ਅੰਦਰ ਹੀ ਬੈਸਟ ਸੇਲਰ ਬਣ ਗਈ ਅਤੇ ਇਸ ਨੇ ਹਲਚਲ ਮਚਾ ਦਿੱਤੀ।ਬੀਤੇ ਦਿਨ ਮੰਗਲਵਾਰ ਨੂੰ ਐਮਾਜ਼ਾਨ ਈ-ਕਾਮਰਸ ਸਾਈਟ 'ਤੇ ਟਰੰਪ ਦੁਆਰਾ ਲਿਖੀ ਗਈ ਇਹ ਨਵੀਂ ਕਿਤਾਬ 'ਸੇਵ ਅਮਰੀਕਾ' ਨੂੰ ਰਿਲੀਜ਼ ਕੀਤਾ ਗਿਆ। ਹਾਰਡ ਕਵਰ ਬੁੱਕ (ਕਿਤਾਬ) ਦੀ ਕੀਮਤ 99 ਡਾਲਰ ਦੇ ਕਰੀਬ ਹੈ। ਭਾਰਤੀ ਕਰੰਸੀ 'ਚ ਇਹ ਰਾਸ਼ੀ 8,314 ਰੁਪਏ ਬਣਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਲੋਬਲ ਵਾਰਮਿੰਗ ਦਾ ਇੱਕ ਹੋਰ ਪ੍ਰਭਾਵ... ਸਮੁੰਦਰ ਹੇਠਾਂ ਜਮ੍ਹਾਂ ਹੋ ਰਹੀ 'ਚਾਂਦੀ
ਹਾਲਾਂਕਿ ਕੀਮਤ ਬਹੁਤ ਜ਼ਿਆਦਾ ਹੈ। ਪਰ ਇਹ ਕਿਤਾਬ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਵਿਕ ਗਈ ਸੀ। ਇਸ ਨਾਲ ਇਹ ਕਿਤਾਬ ਐਮਾਜ਼ਾਨ 'ਤੇ 'ਰਾਸ਼ਟਰਪਤੀ, ਰਾਜ ਦੇ ਮੁਖੀਆਂ ਦੀਆਂ ਜੀਵਨੀਆਂ' ਦੀ ਸੂਚੀ 'ਚ ਨੰਬਰ ਇਕ ਬਣ ਗਈ ਹੈ। ਇਹ ਕੁੱਲ ਮਿਲਾ ਕੇ 13ਵੀਂ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ। ਟਰੰਪ ਨੇ ਆਪਣੀ ਨਵੀਂ ਕਿਤਾਬ ਦਾ ਪ੍ਰਚਾਰ ਆਪਣੇ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਹੀ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।