ਟਰੰਪ ਨੇ ਸੇਵਾਮੁਕਤ ਪਾਇਲਟਾਂ ਨੂੰ ਦੁਬਾਰਾ ਡਿਊਟੀ ''ਤੇ ਬੁਲਾਉਣ ਦੇ ਹੁਕਮ ''ਤੇ ਕੀਤੇ ਦਸਤਖਤ
Saturday, Oct 21, 2017 - 01:09 PM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਕ ਅਜਿਹੇ ਸਰਕਾਰੀ ਹੁਕਮ ਉੱਤੇ ਦਸਤਖਤ ਕੀਤੇ ਹਨ, ਜਿਸ ਨਾਲ ਹਵਾਈ ਫੌਜ ਵਿਚ ਪਾਇਲਟਾਂ ਦੀ ਕਮੀ ਪੂਰੀ ਹੋਵੇਗੀ। ਪੈਂਟਾਗਨ ਨੇ ਕਿਹਾ ਹੈ ਕਿ ਹਵਾਈ ਫੌਜ ਵਿਚ ਵੱਡੀ ਗਿਣਤੀ ਵਿਚ ਪਾਇਲਟਾਂ ਦੀ ਕਮੀ ਹੈ। ਇਹ ਸਰਕਾਰੀ ਹੁਕਮ 9/11 ਹਮਲੇ ਤੋਂ ਬਾਅਦ ਹੋਈ ਸੰਕਟਕਾਲੀਨ ਘੋਸ਼ਣਾ ਵਿਚ ਸੋਧ ਕਰਦਾ ਹੈ। ਇਸ ਤੋਂ ਬਾਅਦ ਸੇਵਾਮੁਕਤ ਹੋ ਚੁੱਕੇ ਪਾਇਲਟਾਂ ਨੂੰ ਹਵਾਈ ਫੌਜ ਦੁਬਾਰਾ ਸੱਦ ਸਕਦੀ ਹੈ।
ਪੈਂਟਾਗਨ ਦੇ ਬੁਲਾਰੇ ਜਲ-ਸੈਨਾ ਦੇ ਕਮਾਂਡਰ ਗੈਰੀ ਰਾਸ ਨੇ ਕਿਹਾ ਕਿ ਹਵਾਈ ਫੌਜ ਵਿਚ ਅਜੇ ਤਕਰੀਬਨ 1,500 ਪਾਇਲਟਾਂ ਦੀ ਕਮੀ ਹੈ। ਵਰਤਮਾਨ ਕਾਨੂੰਨ ਮੁਤਾਬਕ ਹਵਾਈ ਫੌਜ ਸੇਵਾਮੁਕਤ ਹੋ ਚੁੱਕੇ ਸਿਰਫ 25 ਪਾਇਲਟਾਂ ਨੂੰ ਦੁਬਾਰਾ ਸੱਦ ਸਕਦੀ ਹੈ। ਇਸ ਹੁਕਮ ਨੇ ਹਵਾਈ ਫੌਜ ਦੇ ਨਾਲ-ਨਾਲ ਫੌਜ ਦੀ ਹੋਰ ਸ਼ਾਖਾਵਾਂ ਲਈ ਵਧ ਤੋਂ ਵਧ ਸੀਮਾ ਨੂੰ ਖ਼ਤਮ ਕਰ ਦਿੱਤਾ ਹੈ।
