ਟਰੰਪ ਅਨੈਤਿਕ ਹਨ ਤੇ ਸੱਚ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ: ਕੋਮੇ

04/26/2018 3:03:29 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਸਾਲ ਐਫ.ਬੀ.ਆਈ ਮੁਖੀ ਦੇ ਅਹੁਦੇ ਤੋਂ ਹਟਾਏ ਗਏ ਜੇਮਸ ਕੋਮੇ ਨੇ ਆਪਣੀ ਨਵੀਂ ਪੁਸਤਕ ਵਿਚ ਟਰੰਪ ਦੀ ਜਮ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਆਪਣੀ ਪੁਸਤਕ 'ਏ ਹਾਈਅਰ ਲਾਇਲਟੀ: ਟਰੂਥ, ਲਾਈਜ਼ ਐਂਡ ਲਿਡਰਸ਼ਿਪ' ਵਿਚ ਟਰੰਪ ਨੂੰ ਅਨੈਤਿਕ ਅਤੇ ਸੰਸਥਾਗਤ ਮੁੱਲਾਂ ਨਾਲ ਕੋਈ ਵਾਸਤਾ ਨਾ ਰੱਖਣ ਵਾਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਬਹੁਤ ਜ਼ਿਆਦਾ ਨੁਕਸਾਨ ਕਰਨ ਵਾਲੇ ਹਨ। ਇਸ ਪੁਸਤਕ ਵਿਚ ਕੋਮੇ ਨੇ ਅਮਰੀਕੀ ਸਰਕਾਰ ਵਿਚ ਉਨ੍ਹਾਂ ਦੇ ਦੋ ਦਹਾਕੇ ਪੁਰਾਣੇ ਕਰੀਅਰ ਨਾਲ ਜੁੜੇ ਅਣਕਹੇ ਅਨੁਭਵਾਂ ਨੂੰ ਸਾਂਝਾ ਕੀਤਾ ਹੈ, ਜਿਸ ਜ਼ਰੀਏ ਉਨ੍ਹਾਂ ਨੇ ਇਕ ਚੰਗਾ ਅਤੇ ਨੈਤਿਕ ਲੀਡਰਸ਼ਿਪ ਕੀ ਹੁੰਦਾ ਹੈ ਅਤੇ ਮਜਬੂਤ ਫੈਸਲੇ ਕਿਵੇਂ ਲਏ ਜਾਂਦੇ ਹਨ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ।
ਪੈਨ ਮੈਕਮਿਲਨ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਸੱਤਾ ਦੇ ਗਲਿਆਰਿਆਂ ਦੀ ਅਨੋਖੀ ਦੁਨੀਆ ਵਿਚ ਲੈ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਨੇਤਾ ਬਣਨ ਦੀਆਂ ਵਿਸ਼ੇਸ਼ਤਾਵਾਂ 'ਤੇ ਪ੍ਰਕਾਸ਼ ਪਾਉਂਦੀ ਹੈ। ਕੋਮੇ ਨੇ ਪੁਸਤਕ ਵਿਚ ਲਿਖਿਆ ਹੈ, 'ਬਤੌਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਨੇ ਰਾਸ਼ਟਰ ਹਿੱਤ ਲਈ ਵੱਡੇ ਪੈਮਾਨੇ 'ਤੇ ਖਤਰੇ ਪੈਦਾ ਕੀਤੇ ਹਨ। 2016 ਦੀਆਂ ਚੋਣਾਂ ਦੌਰਾਨ ਵੋਟਰਾਂ ਸਾਹਮਣੇ ਰੱਖੇ ਗਏ ਬਹੁਤ ਦੋਸ਼ਪੂਰਨ ਵਿਕਲਪਾਂ ਲਈ ਅਸੀਂ ਸਾਰੇ ਜ਼ਿੰਮੇਦਾਰ ਹਾਂ ਅਤੇ ਸਾਡਾ ਦੇਸ਼ ਉਸ ਲਈ ਵੱਡੀ ਕੀਮਤ ਚੁਕਾ ਰਿਹਾ ਹੈ। ਇਹ ਰਾਸ਼ਟਰਪਤੀ ਅਨੈਤਿਕ ਹੈ ਅਤੇ ਇਨ੍ਹਾਂ ਦਾ ਸੱਚਾਈ ਅਤੇ ਸੰਸਥਾਗਤ ਮੁੱਲਾਂ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਅਗਵਾਈ ਸੌਦੇਬਾਜ਼ੀ, ਹੰਕਾਰ ਅਤੇ ਨਿੱਜੀ ਸਵਾਮੀ ਭਗਤੀ 'ਤੇ ਆਧਾਰਿਤ ਹੈ।' ਹਾਲਾਂਕਿ ਕੋਮੇ ਨੇ ਕਿਹਾ ਕਿ ਉਹ ਆਸ਼ਾਵਾਦੀ ਰਹਿਣਾ ਚਾਹੁੰਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਘੱਟ ਸਮੇਂ ਵਿਚ ਕਾਫੀ ਨੁਕਸਾਨ ਕਰ ਸਕਦੇ ਹਨ।


Related News