ਕ੍ਰਿਸਮਿਸ ਤੋਂ ਪਹਿਲਾਂ ਹੀ ਵਿਵਾਦਾਂ ''ਚ ਆਈਆਂ ਟਰੂਡੋ ਦੀਆਂ ਛੁੱਟੀਆਂ

Thursday, Dec 21, 2017 - 01:27 AM (IST)

ਕ੍ਰਿਸਮਿਸ ਤੋਂ ਪਹਿਲਾਂ ਹੀ ਵਿਵਾਦਾਂ ''ਚ ਆਈਆਂ ਟਰੂਡੋ ਦੀਆਂ ਛੁੱਟੀਆਂ

ਓਟਾਵਾ— ਫੈਡਰਲ ਨੈਤਿਕ ਕਮਿਸ਼ਨਰ ਮੈਰੀ ਡੌਸਨ ਨੇ ਆਪਣੀ ਇਕ ਰਿਪੋਰਟ 'ਚ ਸਿੱਟਾ ਕੱਢਿਆ ਕਿ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਗਾ ਖਾਨ ਦੀ ਮਲਕੀਅਤ ਵਾਲੇ ਬਹਾਮਸ ਟਾਪੂ 'ਤੇ ਬੀਤੇ ਵਰ੍ਹੇ ਕ੍ਰਿਸਮਿਸ ਦੀਆਂ ਛੁੱਟੀਆਂ ਬਿਤਾਉਣ ਲਈ ਗਏ ਸਨ ਤਾਂ ਉਨ੍ਹਾਂ ਨੇ ਨੈਤਿਕ ਨਿਯਮਾਂ ਦਾ ਉਲੰਘਣ ਕੀਤਾ ਸੀ।
ਡੌਸਨ ਨੇ ਰਿਪੋਰਟ 'ਚ ਕਿਹਾ ਹੈ ਕਿ ਟਰੂਡੋ ਵਲੋਂ ਛੁੱਟੀਆਂ ਬਿਤਾਉਣ ਵੇਲੇ ਨਿਯਮਾਂ ਦਾ ਉਲੰਘਣ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਤੋਹਫਾ ਜਾਂ ਕਿਸੇ ਤਰ੍ਹਾਂ ਦਾ ਲਾਭ ਲੈਣ ਦੀ ਮਨਾਹੀ ਹੁੰਦੀ ਹੈ। ਇਸ ਨਾਲ ਸਰਕਾਰੀ ਫੈਸਲਿਆਂ 'ਤੇ ਵੀ ਪ੍ਰਭਾਵ ਪੈ ਸਕਦਾ ਹੈ। ਡੌਸਨ ਨੇ ਕਿਹਾ ਕਿ ਆਗਾ ਖਾਨ ਤੇ ਉਨ੍ਹਾਂ ਦੀ ਫਾਊਂਡੇਸ਼ਨ ਨੇ ਦਸੰਬਰ 2016 ਨੂੰ ਟਰੂਡੋ ਦੇ ਦਫਤਰ ਨੂੰ ਰਜਿਸਟਰ ਕੀਤਾ ਸੀ। ਇਸ ਦਾ ਮਤਲਬ ਹੈ ਟਰੂਡੋ ਦੇ ਰੂਪ 'ਚ ਪ੍ਰਧਾਨ ਮੰਤਰੀ ਲਈ ਇਹ ਸਭ ਕੀਤਾ ਗਿਆ ਸੀ। ਡੌਸਨ ਨੇ ਇਹ ਵੀ ਸਿੱਟਾ ਕੱਢਿਆ ਕਿ ਟਰੂਡੋ ਨੇ ਆਗਾ ਖਾਨ ਦੇ ਨਿੱਜੀ ਹੈਲੀਕਾਪਟਰ 'ਚ ਯਾਤਰਾ ਕਰਕੇ ਵੀ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। 
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਟਰੂਡੋ ਨੇ ਇਸ ਤੋਂ ਪਹਿਲਾਂ ਮਈ 2016 'ਚ ਆਗਾ ਖਾਨ ਦੀਆਂ ਦੋ ਸੰਵੇਦਨਸ਼ੀਲ ਸਰਕਾਰੀ ਬੈਠਕਾਂ ਤੇ ਸੈਂਟਰ ਫਾਰ ਪਲੂਰਲਿਜ਼ਮ ਨੂੰ 15 ਮਿਲੀਅਨ ਦੀ ਗ੍ਰਾਂਟ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੀ।


Related News