PM ਟਰੂਡੋ ਭਲਕੇ ਕਰਨਗੇ 20 ਸਤੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਦਾ ਐਲਾਨ

Saturday, Aug 14, 2021 - 01:15 PM (IST)

PM ਟਰੂਡੋ ਭਲਕੇ ਕਰਨਗੇ 20 ਸਤੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਦਾ ਐਲਾਨ

ਟੋਰਾਂਟੋ (ਭਾਸ਼ਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਆਗਾਮੀ 20 ਸਤੰਬਰ ਲਈ ਮੱਧਕਾਰੀ ਚੋਣਾਂ ਦੇ ਸਬੰਧ ਵਿਚ ਐਲਾਨ ਕਰਨਗੇ। ਇਕ ਸੂਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਜਸਟਿਨ ਟਰੂਡੋ ਸੰਸਦ ਵਿਚ ਬਹੁਮਤ ਸਾਬਿਤ ਕਰਨ ਦੀ ਜੱਦੋ-ਜਹਿਦ ਕਰਨਗੇ। ਟਰੂਡੋ ਇਸ ਤੱਥ ’ਤੇ ਜ਼ੋਰ ਦੇਣਾ ਚਾਹੁੰਦੇ ਹਨ ਕਿ ਕੈਨੇਡਾ ਦੁਨੀਆ ਦਾ ਇਕ ਅਜਿਹਾ ਦੇਸ਼ ਹੈ, ਜਿੱਥੇ ਦੀ 100 ਫ਼ੀਸਦੀ ਯੋਗ ਆਬਾਦੀ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਕੈਨੇਡਾ ਸ਼ੁਰੂ ਕਰ ਰਿਹੈ ਕੋਵਿਡ-19 ਵੈਕਸੀਨ ਪਾਸਪੋਰਟ, ਨਾਗਰਿਕਾਂ ਨੂੰ ਹੋਵੇਗਾ ਇਹ ਫ਼ਾਇਦਾ

ਨਾਲ ਹੀ ਕੈਨੇਡਾ ਕੋਲ ਸਾਰੇ ਨਾਗਰਿਕਾਂ ਲਈ ਲੋੜੀਂਦੀ ਮਾਤਰਾ ਵਿਚ ਟੀਕੇ ਉਪਲਬੱਧ ਹਨ ਅਤੇ ਇਸ ਦੇਸ਼ ਨੇ ਮਹਾਮਾਰੀ ਨਾਲ ਨਜਿੱਠਣ ਲਈ ਲਾਗੂ ਤਾਲਾਬੰਦੀ ਦੇ ਅਸਰ ਨਾਲ ਅਰਥ-ਵਿਵਸਥਾ ਨੂੰ ਬਚਾਉਣ ਲਈ ਸੈਂਕੜੇ ਅਰਬ ਖ਼ਰਚ ਕੀਤੇ। ਟੋਰਾਂਟੋ ਯੂਨੀਵਰਸਿਟੀ ਵਿਚ ਅੰਤਰਰਾਸ਼ਟਰੀ ਸਬੰਧਾਂ ਅਤੇ ਇਤਿਹਾਸ ਦੇ ਪ੍ਰ੍ਰੋਫੈਸਰ ਰੌਬਰਟ ਬੋਥਵੈਲ ਨੇ ਕਿਹਾ, ‘ਜਸਟਿਨ ਟਰੂਡੋ ਦੀ ਉਪਬਲੱਧੀ ਇਕ ਅਜਿਹੀ ਸਰਕਾਰ ਦੀ ਅਗਵਾਈ ਦੀ ਹੈ, ਜਿਸ ਨੂੰ ਕੋਵਿਡ ਦੌਰਾਨ ਵਿੱਤੀ, ਸਿਹਤ ਅਤੇ ਬੇਰੁਜ਼ਗਾਰੀ ਵਰਗੀਆਂ ਮੁਸ਼ਕਲਾਂ ਦਾ ਸਾਹਕਣਾ ਕਰਨਾ ਪਿਆ। ਇਸ ਨਾਲ ਉਹ ਬਾਖ਼ੂਬੀ ਨਜਿੱਠੇ।’

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਨੂੰ ਮਿਲ ਸਕਦੈ ਅਮਰੀਕਾ ਦਾ ਸਰਵਉੱਚ ਸਨਮਾਨ, ਅਮਰੀਕੀ ਪ੍ਰਤੀਨਿਧੀ ਸਭਾ ’ਚ ਪੇਸ਼ ਹੋਇਆ ਪ੍ਰਸਤਾਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News