ਟਰੂਡੋ ਨੇ ਅਮਰੀਕਾ ਨੂੰ ਦਿੱਤੀ ਧਮਕੀ, ਕੀਤੇ ਇਕ ਤੋਂ ਬਾਅਦ ਇਕ ਟਵੀਟ
Friday, Jun 01, 2018 - 01:10 AM (IST)

ਓਟਾਵਾ— ਅਮਰੀਕਾ ਵਲੋਂ ਕੈਨੇਡਾ, ਯੂਰਪੀ ਸੰਘ ਤੇ ਮੈਕਸੀਕੋ ਤੋਂ ਦਰਾਮਦ ਹੋਏ ਸਟੀਲ ਤੇ ਐਲੂਮੀਨੀਅਮ 'ਤੇ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਟ੍ਰੇਡ ਵਾਰ ਛਿੜ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਿੱਧੇ ਸ਼ਬਦਾਂ 'ਚ ਧਮਕੀ ਦਿੰਦਿਆਂ ਇਕ ਤੋਂ ਬਾਅਦ ਇਕ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਸ ਧੱਕੇ ਨੂੰ ਕਦੇ ਵੀ ਸਵਿਕਾਰ ਨਹੀਂ ਕੀਤਾ ਜਾ ਸਕਦਾ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪਹਿਲਾ ਟਵੀਟ ਕਰਦਿਆਂ ਕਿਹਾ ਕਿ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ 'ਤੇ ਅਮਰੀਕੀ ਟੈਰਿਫ ਅਸਵਿਕਾਰਯੋਗ ਹੈ। ਜਿਵੇਂ ਕਿ ਅਸੀਂ ਕਿਹਾ ਹੈ, ਅਸੀਂ ਹਮੇਸ਼ਾ ਹੀ ਆਪਣੇ ਕਾਮਿਆਂ ਨਾਲ ਖੜ੍ਹੇ ਹਾਂ ਤੇ ਅਸੀਂ ਆਪਣੇ ਉਦਯੋਗ 'ਤੇ ਕੀਤੇ ਇਸ ਹਮਲੇ ਦਾ ਜਵਾਬ ਦੇਵਾਂਗੇ।
American tariffs on Canadian aluminum & steel are unacceptable. As we have said, we will always stand up for our workers, and today we’re announcing retaliatory measures to this attack on our industry.
— Justin Trudeau (@JustinTrudeau) May 31, 2018
ਆਪਣੇ ਦੂਜੇ ਟਵੀਟ 'ਚ ਟਰੂਡੋ ਨੇ ਲਿਖਿਆ ਕਿ ਕੈਨੇਡਾ ਵੀ ਅਮਰੀਕਾ ਤੋਂ ਸਟੀਲ, ਐਲੂਮੀਨੀਅਮ ਤੇ ਹੋਰਾਂ ਉਤਪਾਦਾਂ ਦੀ ਦਰਾਮਦ 'ਤੇ ਟੈਕਸ ਲਾਵੇਗਾ। ਹਰ ਡਾਲਰ 'ਤੇ ਟੈਕਸ ਲਾਇਆ ਜਾਵੇਗਾ।
Canada will impose tariffs against imports of steel, aluminum, and other products from the US – we are imposing dollar for dollar tariffs for every dollar levied against Canadians by the US.
— Justin Trudeau (@JustinTrudeau) May 31, 2018
ਇਹ ਪ੍ਰਤੀਕਰਮ ਸਿਰਫ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ 'ਤੇ ਲਾਗੂ ਹੋਵੇਗਾ ਤੇ 1 ਜੁਲਾਈ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਅਮਰੀਕਾ ਆਪਣਾ ਫੈਸਲਾ ਵਾਪਸ ਨਹੀਂ ਲੈ ਲੈਂਦਾ।
These countermeasures will only apply to goods originating from the US and will take effect on July 1, and will remain in place until the US eliminates its trade-restrictive measures against Canada.
— Justin Trudeau (@JustinTrudeau) May 31, 2018
ਕੈਨੇਡਾ ਨਾਫਟਾ ਦੇ ਚੈਪਟਰ 20 ਅਧੀਨ ਤੇ ਡਬਲਿਊ.ਟੀ.ਓ. 'ਚ ਇਸ ਗੈਰਕਾਨੂੰਨੀ ਵਤੀਰੇ ਨੂੰ ਚੁਣੌਤੀ ਦੇਵੇਗਾ। ਇਸ ਲਈ ਕੌਮੀ ਸੁਰੱਖਿਆ ਖਤਰੇ ਦਾ ਹਵਾਲਾ ਦੇਣਾ ਹਾਸੋਹੀਣਾ ਹੈ। ਅਸੀਂ ਕੈਨੇਡੀਅਨ ਵਰਕਰਾਂ ਤੇ ਕਾਰੋਬਾਰੀਆਂ ਲਈ ਖੜ੍ਹੇ ਰਹਾਂਗੇ। ਟਰੂਡੋ ਨੇ ਕਿਹਾ ਕਿ ਅਮਰੀਕਨ ਸਾਡੇ ਭਾਈਵਾਲ, ਦੋਸਤ ਤੇ ਸਹਿਯੋਗੀ ਬਣੇ ਰਹਿਣਗੇ। ਇਹ ਅਮਰੀਕੀ ਲੋਕਾਂ ਬਾਰੇ ਨਹੀਂ ਹੈ।
Canada will also challenge these illegal & counterproductive measures under NAFTA Chapter 20 and at the WTO. It is simply ridiculous to view any trade with Canada as a national security threat to the US and we will continue to stand up for Canadian workers & Canadian businesses.
— Justin Trudeau (@JustinTrudeau) May 31, 2018
Americans remain our partners, friends, and allies. This is not about the American people. We have to believe that at some point their common sense will prevail. But we see no sign of that in this action today by the US administration.
— Justin Trudeau (@JustinTrudeau) May 31, 2018
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ 'ਚ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਦਰਾਮਦ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਸੀ। ਉਨ੍ਹਾਂ ਨੇ 30 ਅਪ੍ਰੈਲ ਨੂੰ ਕੈਨੇਡਾ, ਮੈਕਸੀਕੋ ਤੇ ਯੂਰਪੀ ਸੰਘ ਤੋਂ ਆਉਣ ਵਾਲੇ ਸਟੀਲ ਤੇ ਐਲੂਮੀਨੀਅਮ 'ਤੇ ਟੈਰਿਫ ਦੀ ਅਸਥਾਈ ਛੋਟ ਦੀ ਲਿਮਟ ਨੂੰ 31 ਮਈ ਤੱਕ ਵਧਾ ਦਿੱਤਾ ਸੀ।