ਸੀਰੀਆ ''ਤੇ ਹਮਲੇ ਲਈ ਕੈਨੇਡਾ ਦੇਵੇਗਾ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦਾ ਸਾਥ
Saturday, Apr 14, 2018 - 10:24 AM (IST)

ਓਟਾਵਾ— ਸੀਰੀਆ ਦੇ ਲੋਕ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਹਨ। 7 ਅਪ੍ਰੈਲ ਨੂੰ ਸੀਰੀਆ ਦੇ ਘੋਤਾ 'ਚ ਰਸਾਇਣਕ ਹਮਲਾ ਹੋਇਆ ਅਤੇ ਕਈਆਂ ਦੀ ਜਾਨ ਚਲੇ ਗਈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਵਿਰੁੱਧ ਯੁੱਧ ਦੀ ਸ਼ੁਰੂਆਤ ਕਰ ਦਿੱਤੀ ਹੈ। ਸੀਰੀਆ ਦੇ ਕਈ ਥਾਵਾਂ 'ਤੇ ਅਮਰੀਕੀ ਫੌਜ ਹਮਲੇ ਕਰ ਰਹੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਰਾਤ ਨੂੰ ਬਿਆਨ ਦਿੱਤਾ ਹੈ ਕਿ ਉਹ ਸੀਰੀਆ ਵਿਰੁੱਧ ਚਲਾਈ ਜਾ ਰਹੀ ਕਾਰਵਾਈ 'ਚ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨਾਲ ਖੜ੍ਹੇ ਹਨ।
ਟਰੂਡੋ ਨੇ ਫੇਸਬੁੱਕ 'ਤੇ ਇਸ ਗੱਲ ਨੂੰ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜਿਸ 'ਚ 60 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਮ੍ਰਿਤਕਾਂ 'ਚ ਬੱਚੇ ਅਤੇ ਔਰਤਾਂ ਵੀ ਸਨ। ਟਰੂਡੋ ਨੇ ਕਿਹਾ ਕਿ ਉਹ ਰਸਾਇਣਕ ਹਮਲੇ ਦੀ ਨਿੰਦਾ ਕਰਦੇ ਹਨ, ਜਿਸ ਨੇ ਕਈ ਬੇਗੁਨਾਹਾਂ ਦੀ ਜਾਨ ਲੈ ਲਈ। ਟਰੂਡੋ ਨੇ ਕਿਹਾ ਕਿ ਉਹ ਅਸਦ ਦੇ ਖਿਲਾਫ ਮੁਹਿੰਮ ਛੇੜ ਰਹੇ ਹਨ ਕਿਉਂਕਿ ਉਹ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਟਰੂਡੋ 10 ਦਿਨਾਂ ਲਈ ਵਿਦੇਸ਼ ਦੌਰੇ 'ਤੇ ਗਏ ਹਨ।