ਟਰੂਡੋ ਨੇ 'ਫੇਸਬੁੱਕ' ਦੀ ਕੀਤੀ ਨਿੰਦਾ, 'ਆਪਣੇ ਮੁਨਾਫੇ ਨੂੰ ਰੱਖਿਆ ਲੋਕਾਂ ਦੀ ਸੁਰੱਖਿਆ ਤੋਂ ਉੱਪਰ'
Tuesday, Aug 22, 2023 - 01:56 PM (IST)

ਟੋਰਾਂਟੋ (ਏਜੰਸੀ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਫੇਸਬੁੱਕ ‘ਤੇ ਨਿਸ਼ਾਨਾ ਵਿੰਨ੍ਹਿਆ। ਟਰੂਡੇ ਨੇ ਦੋਸ਼ ਲਾਇਆ ਕਿ ਫੇਸਬੁੱਕ ਨੇ ਦੇਸ਼ ਦੇ ਜੰਗਲਾਂ ਵਿਚ ਲੱਗੀ ਅੱਗ ਦੀਆਂ ਰਿਕਾਰਡ ਘਟਨਾਵਾਂ ਕਾਰਨ ਪੈਦਾ ਹੋਈ ਐਮਰਜੈਂਸੀ ਦੌਰਾਨ ਆਪਣੇ ਮੁਨਾਫੇ ਨੂੰ ਲੋਕਾਂ ਦੀ ਸੁਰੱਖਿਆ ਤੋਂ ਉੱਪਰ ਰੱਖਿਆ। ਕੈਨੇਡਾ 'ਚ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਟਰੂਡੋ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਕੋਰਨਵਾਲ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ "ਇਸ ਸਮੇਂ ਇੱਕ ਐਮਰਜੈਂਸੀ ਸਥਿਤੀ ਹੈ ਅਤੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਅੱਪ-ਟੂ-ਡੇਟ ਜਾਣਕਾਰੀ ਦੀ ਲੋੜ ਹੈ। ਅਜਿਹੇ 'ਚ ਫੇਸਬੁੱਕ ਕਾਰਪੋਰੇਟ ਮੁਨਾਫੇ ਨੂੰ ਲੋਕਾਂ ਦੀ ਸੁਰੱਖਿਆ ਤੋਂ ਉੱਪਰ ਰੱਖ ਰਹੀ ਹੈ।'' ਉਨ੍ਹਾਂ ਕਿਹਾ ਕਿ ''ਇਹ ਕਲਪਨਾਯੋਗ ਨਹੀਂ ਹੈ ਕਿ ਫੇਸਬੁੱਕ ਵਰਗੀ ਕੰਪਨੀ ਸਥਾਨਕ ਨਿਊਜ਼ ਸੰਸਥਾਵਾਂ ਨੂੰ ਯਕੀਨੀ ਬਣਾਉਣ ਦੀ ਬਜਾਏ ਕਾਰਪੋਰੇਟ ਮੁਨਾਫੇ ਨੂੰ ਪਹਿਲ ਦੇ ਰਹੀ ਹੈ।''
ਕੈਨੇਡਾ ਵਿਚ ਡਿਜੀਟਲ ਕੰਪਨੀਆਂ ਲਈ ਆਪਣੇ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜਾਂ ਬਦਲਾਅ ਦੇ ਨਾਲ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਮੱਗਰੀਆਂ ਦੇ ਬਦਲ ਸਬੰਧਤ ਮੀਡੀਆ ਸੰਗਠਨਾਂ ਨੂੰ ਭੁਗਤਾਨ ਲਾਜਮੀ ਬਣਾਉਣ ਸਬੰਧੀ ਇੱਕ ਨਵਾਂ ਕਾਨੂੰਨ 'ਆਨਲਾਈਨ ਨਿਊਜ਼ ਐਕਟ' ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਦੇ ਵਿਰੋਧ ਵਿੱਚ ਮੇਟਾ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਨੇ ਐਲਾਨ ਕੀਤਾ ਕਿ ਉਹ ਆਪਣੇ ਪਲੇਟਫਾਰਮ 'ਤੇ ਕੈਨੇਡੀਅਨ ਨਿਊਜ਼ ਆਈਟਮਾਂ ਨੂੰ ਬਲਾਕ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ 'ਚ ਲੁੱਟ-ਖੋਹ ਦੌਰਾਨ ਗੋਲੀਬਾਰੀ, ਭਾਰਤੀ ਨਾਗਰਿਕ ਦੀ ਮੌਤ ਤੇ ਇਕ ਹੋਰ ਜ਼ਖਮੀ
ਕੈਨੇਡਾ ਵਿੱਚ ਪਾਸ ਕੀਤੇ ਗਏ ਆਨਲਾਈਨ ਨਿਊਜ਼ ਐਕਟ ਲਈ Google ਅਤੇ Meta ਨੂੰ ਨਿਊਜ਼ ਪ੍ਰਕਾਸ਼ਕਾਂ ਨਾਲ ਸਮਝੌਤੇ ਕਰਨ ਦੀ ਲੋੜ ਹੈ। ਇਸ ਸਮਝੌਤੇ ਤਹਿਤ ਦੋਵੇਂ ਕੰਪਨੀਆਂ ਨਿਊਜ਼ ਪਬਲਿਸ਼ਰਾਂ ਨੂੰ ਆਪੋ-ਆਪਣੀਆਂ ਵੈੱਬਸਾਈਟਾਂ 'ਤੇ ਪ੍ਰਕਾਸ਼ਿਤ ਹੋਣ ਵਾਲੀਆਂ ਖ਼ਬਰਾਂ ਲਈ ਭੁਗਤਾਨ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਕਮਾਈ ਕਰਨ 'ਚ ਮਦਦ ਮਿਲੀ ਹੈ। ਸਰਕਾਰ ਨੇ ਕੈਨੇਡੀਅਨ ਖ਼ਬਰਾਂ 'ਤੇ ਪਾਬੰਦੀ ਹਟਾਉਣ ਬਾਰੇ ਸ਼ੁੱਕਰਵਾਰ ਨੂੰ ਮੈਟਾ ਨਾਲ ਗੱਲਬਾਤ ਕੀਤੀ ਸੀ, ਪਰ ਕੰਪਨੀ ਆਪਣੇ ਫ਼ੈਸਲੇ 'ਤੇ ਕਾਇਮ ਰਹੀ। ਮੈਟਾ ਤੋਂ ਇਲਾਵਾ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਵੀ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਕੈਨੇਡਾ ਵਿੱਚ ਆਪਣੇ ਪਲੇਟਫਾਰਮ ਤੋਂ ਦੇਸ਼ ਨਾਲ ਸਬੰਧਤ ਖਬਰਾਂ ਦੇ ਲਿੰਕਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ, ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਹੈ। 'ਆਨਲਾਈਨ ਨਿਊਜ਼ ਐਕਟ' ਇਸ ਸਾਲ ਲਾਗੂ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।