ਕੈਨੇਡੀਅਨ ਨਾਗਰਿਕ ਰਿਹਾਅ ਹੋਣ ਤੱਕ ਅਮਰੀਕਾ ਨਾ ਕਰੇ ਚੀਨ ਨਾਲ ਕੋਈ ਵਪਾਰਕ ਸਮਝੌਤਾ: ਟਰੂਡੋ

Friday, Dec 20, 2019 - 04:18 PM (IST)

ਮਾਂਟ੍ਰੀਅਲ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਨੂੰ ਕਿਹਾ ਕਿ ਉਹ ਚੀਨ ਦੇ ਨਾਲ ਵਪਾਰ ਸਮਝੌਤੇ 'ਤੇ ਉਦੋਂ ਤੱਕ ਦਸਤਖਤ ਨਾ ਕਰੇ ਜਦੋਂ ਤੱਕ ਬੀਜਿੰਗ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਨਾ ਕਰ ਦੇਵੇ। ਚੀਨ ਨੇ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ਵਿਚ ਪਿਛਲੇ ਸਾਲ ਬੰਦੀ ਬਣਾਇਆ ਸੀ। ਚੀਨ ਦੀ ਕਾਨੂੰਨੀ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ। ਉਸ ਨੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਮਾਈਕਲ ਸਪਾਵਰ ਨੂੰ ਜਾਸੂਸੀ ਦੇ ਦੋਸ਼ ਵਿਚ 10 ਦਸੰਬਰ 2018 ਨੂੰ ਗ੍ਰਿਫਤਾਰ ਕੀਤਾ ਸੀ।

PunjabKesari

ਕੈਨੇਡਾ ਵਿਚ ਇਸ ਨੂੰ ਬਦਲੇ ਦ ਕਾਰਵਾਈ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ ਕਿਉਂਕਿ ਇਸ ਤੋਂ ਸਿਰਫ 9 ਦਿਨ ਪਹਿਲਾਂ ਹੁਵਾਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੋਓ ਨੂੰ ਵੈਨਕੂਵਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਾਂਝੋਓ ਈਰਾਨ 'ਤੇ ਲੱਗੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ਾਂ ਵਿਚ ਅਮਰੀਕਾ ਵਿਚ ਲੋੜੀਂਦੀ ਸੀ। ਟਰੂਡੋ ਨੂੰ ਇਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਅਮਰੀਕਾ-ਚੀਨ ਵਪਾਰ ਸਮਝੌਤੇ ਨਾਲ ਹੱਲ ਨਿਕਲ ਸਕਦਾ ਹੈ। ਇਸ 'ਤੇ ਉਹਨਾਂ ਨੇ ਕਿਹਾ ਕਿ ਅਜਿਹੀ ਉਮੀਦ ਤਾਂ ਹੈ। ਉਹਨਾਂ ਕਿਹਾ ਕਿ ਸਾਡਾ ਕਹਿਣਾ ਹੈ ਕਿ ਅਮਰੀਕਾ ਨੂੰ ਚੀਨ ਦੇ ਨਾਲ ਉਸ ਆਖਰੀ ਸਮਝੌਤੇ 'ਤੇ ਦਸਤਖਤ ਨਹੀਂ ਕਰਨੇ ਚਾਹੀਦੇ ਜੇ ਮੇਂਗ ਵਾਂਝੋਓ ਤੇ ਕੈਨੇਡਾ ਦੇ ਦੋ ਨਾਗਰਿਕਾਂ ਸਬੰਧੀ ਸਮੱਸਿਆ ਦਾ ਹੱਲ ਨਹੀਂ ਹੁੰਦਾ।


Baljit Singh

Content Editor

Related News