ਟਰੂਡੋ ਆਪਣੇ ਨਵੇਂ ਸਟਾਈਲ ਕਾਰਨ ਸੁਰਖੀਆਂ 'ਚ, ਜਿਮ ਕੈਰੀ ਦੇ ਲੁੱਕ ਨਾਲ ਹੋ ਰਹੀ ਤੁਲਨਾ

Sunday, Jul 17, 2022 - 12:49 PM (IST)

ਟਰੂਡੋ ਆਪਣੇ ਨਵੇਂ ਸਟਾਈਲ ਕਾਰਨ ਸੁਰਖੀਆਂ 'ਚ, ਜਿਮ ਕੈਰੀ ਦੇ ਲੁੱਕ ਨਾਲ ਹੋ ਰਹੀ ਤੁਲਨਾ

ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨੀਂ ਦਿਨੀਂ ਆਪਣੇ ਨਵੇਂ ਹੇਅਰ ਸਟਾਈਲ ਕਾਰਨ ਸੁਰਖੀਆਂ ਵਿਚ ਹਨ।ਸ਼ੁੱਕਰਵਾਰ ਨੂੰ 50 ਸਾਲਾ ਟਰੂਡੋ ਕਿਊਬਿਕ ਦੇ ਚੈਲਸੀ ਦੇ ਦੌਰੇ ਦੌਰਾਨ ਇੱਕ ਛੋਟੇ ਕੱਟ ਅਤੇ ਕਲੀਨ-ਸ਼ੇਵ ਚਿਹਰੇ ਵਿਚ ਨਜ਼ਰ ਆਏ।ਇੱਥੇ ਉਹਨਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਟਰੂਡੋ ਨੇ ਇਸ ਸਟਾਈਲ 'ਤੇ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari

ਕੈਨੇਡੀਅਨ ਪ੍ਰਧਾਨ ਮੰਤਰੀ ਦੀ ਦਿੱਖ ਦੀ "ਡੰਬ ਐਂਡ ਡੰਬਰ" ਵਿੱਚ ਜਿਮ ਕੈਰੀ ਦੇ ਹੇਅਰ ਸਟਾਈਲ ਨਾਲ ਤੁਲਨਾ ਕੀਤੀ ਜਾ ਰਹੀ ਹੈ।ਜਸਟਿਨ ਟਰੂਡੋ ਨੇ ਇਸ ਹਫ਼ਤੇ ਆਪਣਾ ਇੱਕ ਨਵਾਂ ਰੂਪ ਪੇਸ਼ ਕੀਤਾ। ਦੋਵਾਂ ਦੀ ਸਮਾਨਤਾ ਟਵਿੱਟਰ 'ਤੇ ਚਰਚਾ ਦਾ ਵਿਸ਼ਾ ਬਣ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਬੇ ਦੇ ਕਤਲ ਮਗਰੋਂ ਭਾਰਤ 'ਚ VVIP ਦੀ ਸੁਰੱਖਿਆ ਦੀ ਸਮੀਖਿਆ, ਗ੍ਰਹਿ ਮੰਤਰਾਲੇ ਵੱਲੋਂ ਐਡਵਾਇਜ਼ਰੀ ਜਾਰੀ

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਪਸੰਦ ਹੈ ਕਿ ਜਿਮ ਕੈਰੀ ਟਵਿੱਟਰ ਕੈਨੇਡਾ 'ਤੇ ਕਿਵੇਂ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਜਸਟਿਨ ਟਰੂਡੋ ਨੇ ਵਾਲ ਕਟਵਾਏ ਹਨ ਅਤੇ ਲੋਕ ਕਹਿ ਰਹੇ ਹਨ ਕਿ ਇਹ ਡੰਬ ਐਂਡ ਡੰਬਰ ਤੋਂ ਜਿਮ ਦੇ ਕਿਰਦਾਰ ਵਰਗਾ ਲੱਗਦਾ ਹੈ। ਇੱਕ ਹੋਕ ਉਪਭੋਗਤਾ ਨੇ ਲਿਖਿਆ ਕਿ LOL ਮੈਂ ਹੈਰਾਨ ਸੀ ਕਿ ਡੰਬ ਅਤੇ ਡੰਬਰ ਅਤੇ ਜਿਮ ਕੈਰੀ ਕਿਉਂ ਰੁਝਾਨ ਵਿੱਚ ਸਨ।

PunjabKesari


author

Vandana

Content Editor

Related News