ਪੈਂਟਾਗਨ ਦੇ ਸਾਬਕਾ ਅਧਿਕਾਰੀ ਬੋਲੇ– ਕੈਨੇਡਾ ਦੇ ਪੀ. ਐੱਮ. ਟਰੂਡੋ ਨੇ ਬਹੁਤ ਵੱਡੀ ਗਲਤੀ ਕੀਤੀ
Monday, Sep 25, 2023 - 10:23 PM (IST)
ਵਾਸ਼ਿੰਗਟਨ (ਵਿਸ਼ੇਸ਼) : ਪੈਂਟਾਗਨ ਦੇ ਸਾਬਕਾ ਅਧਿਕਾਰੀ ਅਤੇ ਈਰਾਨ, ਤੁਰਕੀ ਤੇ ਦੱਖਣੀ ਏਸ਼ੀਆ ’ਚ ਮੁਹਾਰਤ ਰੱਖਣ ਵਾਲੇ ਅਮੇਰਿਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਫੈਲੋ ਮਾਈਕਲ ਰੁਬਿਨ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਯਕੀਨ ਹੈ ਕਿ ਸਹਿਯੋਗੀ ਪਾਰਟੀਆਂ ਟਰੂਡੋ ਦੇ ਸਿਧਾਂਤ ਨਾਲ ਸਹਿਮਤ ਹਨ ਜਾਂ ਉਹ ਇਸ ਮਾਮਲੇ ਦੀ ਅਹਿਮੀਅਤ ਦੀ ਉਸੇ ਹੱਦ ਤੱਕ ਵਿਆਖਿਆ ਕਰਦੀਆਂ ਹਨ, ਜਿਸ ਹੱਦ ਤੱਕ ਜਸਟਿਨ ਟਰੂਡੋ ਕਰਦੇ ਹਨ।
ਇਹ ਵੀ ਪੜ੍ਹੋ : ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੇ ਬਣਾਈ ਖਾਸ ਯੋਜਨਾ, ਸੁਣੋ ਹਰਚਰਨ ਬਰਸਟ ਦੀ 'ਜਗ ਬਾਣੀ' ਨਾਲ ਗੱਲਬਾਤ
ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਕੋਲ ਸਰਕਾਰ ਖ਼ਿਲਾਫ਼ ਲਾਏ ਗਏ ਦੋਸ਼ਾਂ ਦਾ ਸਮਰਥਨ ਕਰਨ ਲਈ ਸਬੂਤ ਨਹੀਂ ਹਨ। ਇਸ ਵਿੱਚ ਕੁਝ ਤਾਂ ਗੱਲ ਹੈ। ਇਸ ਲਈ ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਇਹ ਸਰਕਾਰ ਇਕ ਅੱਤਵਾਦੀ ਨੂੰ ਪਨਾਹ ਕਿਉਂ ਦੇ ਰਹੀ ਹੈ।’’ ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਜੋ ਖੁਫੀਆ ਜਾਣਕਾਰੀ ਵੇਖਦੇ ਹਾਂ, ਭਾਵੇਂ ਉਹ ਟੈਲੀਫੋਨ ਇੰਟਰਸੈਪਟ ਹੋਵੇ ਜਾਂ ਕੁਝ ਹੋਰ, ਨਹੀਂ ਤਾਂ ਓਨਾ ਕਾਲਾ ਤੇ ਸਫੇਦ ਨਹੀਂ ਹੈ, ਮੇਰਾ ਮਤਲਬ ਹੈ ਯਕੀਨੀ ਤੌਰ ’ਤੇ ਇਰਾਕ ਦੀ ਜੰਗ ਸਬੰਧੀ ਇਹੀ ਮਾਮਲਾ ਸੀ। ਉਨ੍ਹਾਂ ਅੱਗੇ ਕਿਹਾ ਕਿ ਨਿੱਝਰ ਸਿਰਫ ਇਕ ਪਲੰਬਰ ਨਹੀਂ ਸੀ ਅਤੇ ਨਾ ਹੀ ਓਸਾਮਾ-ਬਿਨ-ਲਾਦੇਨ ਇਕ ਨਿਰਮਾਣ ਇੰਜੀਨੀਅਰ ਸੀ। ਕਈ ਮਾਮਲਿਆਂ 'ਚ ਉਨ੍ਹਾਂ ਦੇ ਹੱਥਾਂ ’ਤੇ ਖੂਨ ਲੱਗ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8