ਕੈਨੇਡਾ ਨੂੰ US ’ਚ ਮਿਲਾਉਣ ’ਤੇ ਟਰੂਡੋ ਦਾ ਟਰੰਪ ''ਤੇ ਪਲਟਵਾਰ, ਸਾਨੂੰ ਹੀ ਦੇ ਦਿਓ ਵਰਮੋਂਟ ਜਾਂ ਕੈਲੀਫੋਰਨੀਆ

Saturday, Jan 11, 2025 - 11:46 AM (IST)

ਕੈਨੇਡਾ ਨੂੰ US ’ਚ ਮਿਲਾਉਣ ’ਤੇ ਟਰੂਡੋ ਦਾ ਟਰੰਪ ''ਤੇ ਪਲਟਵਾਰ, ਸਾਨੂੰ ਹੀ ਦੇ ਦਿਓ ਵਰਮੋਂਟ ਜਾਂ ਕੈਲੀਫੋਰਨੀਆ

ਓਟਾਵਾ (ਭਾਸ਼ਾ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ’ਤੇ ਕਬਜ਼ਾ ਕਰਨ ਅਤੇ ਉਸ ਨੂੰ 51ਵੇਂ ਰਾਜ ਵਜੋਂ ਅਮਰੀਕਾ ’ਚ ਸ਼ਾਮਲ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਨ੍ਹਾਂ ਨੇ ਵੀ ਮਜ਼ਾਕ ’ਚ ਅਮਰੀਕੀ ਰਾਜ ਵਰਮੋਂਟ ਜਾਂ ਕੈਲੀਫੋਰਨੀਆ ਕੈਨੇਡਾ ਨੂੰ ਦਿੱਤੇ ਜਾਣ ਮੰਗ ਕਰ ਦਿੱਤੀ ਸੀ। 

ਇਹ ਵੀ ਪੜ੍ਹੋ: ਟਰੰਪ ਸਜ਼ਾ ਪਾਉਣ ਵਾਲੇ ਅਮਰੀਕੀ ਇਤਿਹਾਸ ਦੇ ਪਹਿਲੇ ਰਾਸ਼ਟਰਪਤੀ ਬਣੇ

ਪਿਛਲੇ ਸਾਲ ਨਵੰਬਰ ’ਚ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਟਰੂਡੋ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਇਹ ਗੱਲ ਕਹੀ। ਉਨ੍ਹਾਂ ਮਜ਼ਾਕ ’ਚ ਟਰੰਪ ਨੂੰ ਸੁਝਾਅ ਦਿੱਤਾ ਸੀ ਕਿ ਉਹ ਕੁਝ ਥਾਵਾਂ ਦੀ ਅਦਲਾ-ਬਦਲੀ ਵਰਮੋਂਟ ਜਾਂ ਕੈਲੀਫੋਰਨੀਆ ਨਾਲ ਕਰ ਸਕਦੇ ਹਾਂ। ਟਰੂਡੋ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਸੁਝਾਅ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਨੂੰ ਪਸੰਦ ਨਹੀਂ ਆਇਆ ਸੀ।

ਇਹ ਵੀ ਪੜ੍ਹੋ: ਗ੍ਰੀਨਲੈਂਡ ’ਤੇ ਟਰੰਪ ਦੀ ਧਮਕੀ ਤੋਂ ਬਾਅਦ ਜਰਮਨੀ ਤੇ ਫਰਾਂਸ ਨੇ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News