ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਇਸ ਦਿਨ ਹੋਵੇਗਾ ਐਲਾਨ

Friday, Jan 10, 2025 - 11:27 AM (IST)

ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਇਸ ਦਿਨ ਹੋਵੇਗਾ ਐਲਾਨ

ਟੋਰਾਂਟੋ (ਏਜੰਸੀ)- ਜਸਟਿਨ ਟਰੂਡੋ ਦੇ ਅਸਤੀਫੇ ਤੋਂ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਉਹ 9 ਮਾਰਚ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ। ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਇਸ ਹਫ਼ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਟਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਸਖ਼ਤ ਹੋਈ UK ਸਰਕਾਰ, ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

ਲਿਬਰਲ ਪਾਰਟੀ ਦੇ ਅਗਲੇ ਨੇਤਾ ਦੀ ਚੋਣ ਦੀ ਦੌੜ ਵਿਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਅਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸ਼ਾਮਲ ਹਨ। ਫ੍ਰੀਲੈਂਡ ਦੇ ਪਿਛਲੇ ਮਹੀਨੇ ਅਚਾਨਕ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਲਿਬਰਲ ਪਾਰਟੀ ਆਫ ਕੈਨੇਡਾ ਦੇ ਪ੍ਰਧਾਨ ਸਚਿਤ ਮਹਿਰਾ ਨੇ ਇੱਕ ਬਿਆਨ ਵਿੱਚ ਕਿਹਾ, "ਇੱਕ ਮਜ਼ਬੂਤ ​​ਅਤੇ ਸੁਰੱਖਿਅਤ ਦੇਸ਼-ਵਿਆਪੀ ਪ੍ਰਕਿਰਿਆ ਤੋਂ ਬਾਅਦ, ਕੈਨੇਡਾ ਦੀ ਲਿਬਰਲ ਪਾਰਟੀ 9 ਮਾਰਚ ਨੂੰ ਇੱਕ ਨਵਾਂ ਨੇਤਾ ਚੁਣੇਗੀ ਅਤੇ 2025 ਦੀਆਂ ਚੋਣਾਂ ਲੜਨ ਅਤੇ ਜਿੱਤਣ ਲਈ ਤਿਆਰੀ ਕਰੇਗੀ।" 

ਇਹ ਵੀ ਪੜ੍ਹੋ: ਖੂਨ ਬਣਿਆ ਪਾਣੀ; 500 ਰੁਪਏ ਲਈ ਕਰ 'ਤਾ ਛੋਟੇ ਭਰਾ ਦਾ ਕਤਲ

ਅਗਲਾ ਲਿਬਰਲ ਨੇਤਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਹਾਲੀਆ ਪੋਲ ਸੁਝਾਅ ਦਿੰਦੇ ਹਨ ਕਿ ਲਿਬਰਲਸ ਦੇ ਅਗਲੀਆਂ ਚੋਣਾਂ ਵਿਚ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ। ਨੈਨੋਸ ਦੇ ਤਾਜ਼ਾ ਪੋਲ ਵਿੱਚ, ਲਿਬਰਲ ਵਿਰੋਧੀ ਕੰਜ਼ਰਵੇਟਿਵਸ ਤੋਂ ਪਿੱਛੇ ਹਨ। ਟਰੂਡੋ ਨੇ ਸੋਮਵਾਰ ਨੂੰ ਆਪਣੀ ਪਾਰਟੀ ਅਤੇ ਦੇਸ਼ ਦੋਵਾਂ ਵਿੱਚ ਸਮਰਥਨ ਵਿਚ ਲਗਾਤਾਰ ਕਮੀ ਦਾ ਸਾਹਮਣਾ ਕਰਨ ਦੇ ਬਾਅਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਇਹ ਕੰਪਨੀ ਕਰਮਚਾਰੀਆਂ ਨੂੰ ਖੁਆ ਰਹੀ ਅੱਗ ਦਾ ਗੋਲਾ, ਜਾਣੋ ਵਾਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News