ਅਮਰੀਕਾ-ਕੈਨੇਡਾ ਸਰਹੱਦ ਨੇੜਿਓਂ 1.1 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ
Saturday, Dec 28, 2024 - 02:54 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਕੈਨੇਡੀਅਨ ਸਰਹੱਦ ਨੇੜਿਓਂ 1.1 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੀ ਕੋਕੀਨ ਜ਼ਬਤ ਕੀਤੀ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਵਾਸ਼ਿੰਗਟਨ ਦੇ ਲਿੰਡਨ ਵਿੱਚ ਬਲੇਨ ਸੈਕਟਰ ਲਈ ਨਿਯੁਕਤ ਏਜੰਟਾਂ ਨੂੰ ਸਰਹੱਦ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ 2 ਕਾਲੇ ਬੈਕਪੈਕ ਮਿਲੇ।
ਏਜੰਟਾਂ ਨੇ ਬੈਗਾਂ ਦੀ ਤਲਾਸ਼ੀ ਲਈ ਤਾਂ ਅੰਦਰੋਂ ਉਨ੍ਹਾਂ ਨੂੰ 30 ਪੈਕੇਜ ਮਿਲੇ, ਜਿਸ ਵਿੱਚ ਇੱਕ ਚਿੱਟਾ ਪਾਊਡਰ ਵਰਗਾ ਪਦਾਰਥ ਸੀ। ਆਖ਼ਰਕਾਰ ਪਦਾਰਥ ਦੀ ਜਾਂਚ ਕੀਤੀ ਗਈ, ਜੋ ਕਿ ਕੋਕੀਨ ਸਾਬਤ ਹੋਈ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਬੁਲਾਰੇ ਮੁਤਾਬਕ ਕੋਕੀਨ ਦੀ ਤਸਕਰੀ ਕੈਨੇਡਾ ਤੋਂ ਕੀਤੀ ਗਈ ਸੀ ਪਰ ਕਿਸੇ ਵੀ ਸ਼ੱਕੀ ਤਸਕਰ ਨੂੰ ਫੜਿਆ ਨਹੀਂ ਗਿਆ।