ਡਿੱਗ ਸਕਦੀ ਹੈ ਟਰੂਡੋ ਸਰਕਾਰ! ਜਗਮੀਤ ਬਰਾੜ ਨੇ ਵਾਪਸ ਲਿਆ ਸਮਰਥਨ

Thursday, Sep 05, 2024 - 09:29 AM (IST)

ਡਿੱਗ ਸਕਦੀ ਹੈ ਟਰੂਡੋ ਸਰਕਾਰ! ਜਗਮੀਤ ਬਰਾੜ ਨੇ ਵਾਪਸ ਲਿਆ ਸਮਰਥਨ

ਇੰਟਰਨੈਸ਼ਨਲ ਡੈਸਕ: ਕੈਨੇਡਾ ’ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਲੀਡਰ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਲਿਬਰਲ ਸਰਕਾਰ ਨਾਲ ਸਮਝੌਤਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ’ਚ ਇਸ ਵੇਲੇ ਲਿਬਰਲ ਦੀ ਘੱਟ ਗਿਣਤੀ ਸਰਕਾਰ ਹੈ ਜੋ NDP ਦੀ ਮਦਦ ਨਾਲ ਚੱਲ ਰਹੀ ਹੈ। ਇਹ ਦੋਵੇਂ ਪਾਰਟੀਆਂ 2022 ਤੋਂ ਗੱਠਜੋੜ ਵਿਚ ਸਨ।

ਇਹ ਖ਼ਬਰ ਵੀ ਪੜ੍ਹੋ - Breaking News: ED ਨੇ ਪੰਜਾਬ ਦੇ ਇਕ ਹੋਰ ਕਾਂਗਰਸੀ ਆਗੂ ਨੂੰ ਕੀਤਾ ਗ੍ਰਿਫ਼ਤਾਰ

ਹਾਲਾਂਕਿ ਜਸਟਿਨ ਟਰੂਡੋ ਨੇ ਭਰੋਸਾ ਜਤਾਇਆ ਹੈ ਕਿ ਉਹ ਕਿਸੇ ਵੀ ਹਾਲ ਵਿਚ ਆਪਣੀ ਸਰਕਾਰ ਡਿੱਗਣ ਨਹੀਂ ਦੇਣਗੇ। ਹੁਣ ਟਰੂਡੋ ਨੂੰ ਸੱਤਾ ਵਿਚ ਬਣੇ ਰਹਿਣ ਲਈ ਨਵੇਂ ਗੱਠਜੋੜ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਕੈਨੇਡਾ ਦੇ ਨਿਯਮਾਂ ਮੁਤਾਬਕ 2025 ਦੇ ਅਖੀਰ ਤਕ ਚੋਣਾਂ ਹੋਣੀਆਂ ਹਨ। ਇਸ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ 'ਤੇ ਜਸਟਿਨ ਟਰੂਡੋ ਨੇ ਕਿਹਾ ਕਿ ਚੋਣਾਂ 2025 ਵਿਚ ਹੀ ਹੋਣਗੀਆਂ। ਉਨ੍ਹਾਂ ਨੂੰ ਆਸ ਹੈ ਕਿ ਅਗਲੀਆਂ ਸਰਦੀਆਂ ਤਕ ਚੋਣਾਂ ਨਹੀਂ ਹੋਣਗੀਆਂ, ਕਿਉਂਕਿ ਉਸ ਵੇਲੇ ਤਕ ਅਸੀਂ ਕੈਨੇਡੀਅਨ ਲੋਕਾਂ ਲਈ ਕੰਮ ਕਰਨ ਜਾ ਰਹੇ ਹਾਂ। ਉਨ੍ਹਾਂ ਆਸ ਜਤਾਈ ਕਿ NDP ਸਿਆਸਤ 'ਤੇ ਧਿਆਨ ਦੇਣ ਦੀ ਬਜਾਏ ਇਸ ਗੱਲ 'ਤੇ ਧਿਆਨ ਦੇਵੇਗੀ ਕਿ ਅਸੀਂ ਕੈਨੇਡੀਅਨ ਲੋਕਾਂ ਲਈ ਕਿੰਝ ਕੰਮ ਕਰ ਸਕਦੇ ਹਾਂ। 

ਇਹ ਖ਼ਬਰ ਵੀ ਪੜ੍ਹੋ  - ਸਕੂਲ 'ਚ ਚੱਲੀਆਂ ਗੋਲ਼ੀਆਂ; 4 ਦੀ ਮੌਤ, ਕਈ ਹੋਰ ਜ਼ਖ਼ਮੀ

ਚੋਣਾਂ ਹਾਰ ਸਕਦੇ ਨੇ ਟਰੂਡੋ

ਇੱਥੇ ਦੱਸ ਦਈਏ ਕਿ 52 ਸਾਲਾ ਟਰੂਡੋ ਨੇ ਪਹਿਲੀ ਵਾਰ ਨਵੰਬਰ 2015 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਪਰ ਪਿਛਲੇ 2 ਸਾਲਾਂ ਵਿਚ ਉਨ੍ਹਾਂ ਨੇ ਵਿਰੋਧੀ ਧਿਰ ਤੋਂ ਇਲਾਵਾ ਜਨਤਾ ਦੀ ਬੇਰੁਖੀ ਦਾ ਵੀ ਸਾਹਮਣਾ ਕਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਮਹਿੰਗਾਈ ਅਤੇ ਰਿਹਾਇਸ਼ ਸੰਕਟ ਲਈ ਸਿਆਸਤਦਾਨ ਤੇ ਜਨਤਾ ਟਰੂਡੋ ਸਰਕਾਰ ਨੂੰ ਕਸੂਰਵਾਰ ਮੰਨਦੇ ਹਨ। ਹਾਲ ਹੀ ਵਿਚ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਹੁਣੇ ਚੋਣਾਂ ਹੋਈਆਂ ਤਾਂ ਟਰੂਡੋ ਦੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ। ਸਾਲ 2022 ਵਿਚ ਲਿਬਰਲ ਪਾਰਟੀ ਅਤੇ ਜਗਮੀਤ ਸਿੰਘ ਦੀ NDP ਵਿਚਾਲੇ 2025 ਤਕ ਨਾਲ ਰਹਿਣ ਦਾ ਸਮਝੌਤਾ ਹੋਇਆ ਸੀ, ਪਰ ਹੁਣ NDP ਨੇ ਇਹ ਸਮਰਥਨ ਵਾਪਸ  ਲੈ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News