ਕੈਨੇਡੀਅਨ ਨਾਗਰਿਕ ਨੂੰ ਸਜ਼ਾ ਸਣਾਉਣ ਦੀ ਟਰੂਡੋ ਵੱਲੋਂ ਨਿੰਦਾ, ਕਿਹਾ- ਇਹ ਚੀਨ ਦੀ ਬੇਇਨਸਾਫ਼ੀ

Wednesday, Aug 11, 2021 - 06:26 PM (IST)

ਕੈਨੇਡੀਅਨ ਨਾਗਰਿਕ ਨੂੰ ਸਜ਼ਾ ਸਣਾਉਣ ਦੀ ਟਰੂਡੋ ਵੱਲੋਂ ਨਿੰਦਾ, ਕਿਹਾ- ਇਹ ਚੀਨ ਦੀ ਬੇਇਨਸਾਫ਼ੀ

ਟੋਰਾਂਟੋ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਚੀਨੀ ਅਦਾਲਤ ਵੱਲੋਂ ਬੁੱਧਵਾਰ ਨੂੰ ਜਾਸੂਸੀ ਦੇ ਮਾਮਲੇ ਵਿਚ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੈਵਰ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਉਣਾ “ਬਿਲਕੁੱਲ ਅਸਵੀਕਾਰਯੋਗ” ਹੈ ਅਤੇ ਉਹਨਾਂ ਨੇ ਤੁਰੰਤ ਸਪੈਵਰ ਦੀ ਰਿਹਾਈ ਦੀ ਮੰਗ ਕੀਤੀ। ਟਰੂਡੋ ਨੇ ਇੱਕ ਬਿਆਨ ਵਿਚ ਕਿਹਾ,“ਮਾਈਕਲ ਸਪੈਵਰ ਨੂੰ ਚੀਨ ਵੱਲੋਂ ਦਿੱਤੀ ਸਜ਼ਾ ਬਿਲਕੁੱਲ ਅਸਵੀਕਾਰਯੋਗ ਅਤੇ ਬੇਇਨਸਾਫੀ ਭਰਪੂਰ ਹੈ। ਉਨ੍ਹਾਂ ਨੇ ਕਿਹਾ,“ਸਪੈਵਰ 'ਤੇ ਫ਼ੈਸਲਾ ਢਾਈ ਸਾਲਾਂ ਤੋਂ ਵੱਧ ਦੀ ਮਨਮਾਨੀ ਨਜ਼ਰਬੰਦੀ, ਕਾਨੂੰਨੀ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਦੀ ਘਾਟ ਦੇ ਬਾਅਦ ਆਇਆ ਹੈ।ਇਸ ਮੁਕੱਦਮੇ ਨੇ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਲੋੜੀਂਦੇ ਘੱਟੋ ਘੱਟ ਮਾਪਦੰਡਾਂ ਨੂੰ ਵੀ ਪੂਰਾ ਨਹੀਂ ਕੀਤਾ।”

PunjabKesari

ਬੀਜਿੰਗ ਵਿਚ ਸੰਯੁਕਤ ਰਾਜ ਦੇ ਦੂਤਾਵਾਸ ਨੇ ਵੀ ਇੱਕ ਬਿਆਨ ਵਿਚ ਸਜ਼ਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਪੈਵਰ ਅਤੇ ਜਾਸੂਸੀ ਦੇ ਦੋਸ਼ ਵਾਲੇ ਇੱਕ ਹੋਰ ਕੈਨੇਡੀਅਨ ਵਿਰੁੱਧ ਕਾਰਵਾਈ "ਮਨੁੱਖਾਂ ਨੂੰ ਸੌਦੇਬਾਜ਼ੀ ਦੇ ਲਾਭ ਵਜੋਂ ਵਰਤਣ" ਦੀ ਕੋਸ਼ਿਸ਼ ਸੀ।ਜਾਸੂਸੀ ਦੇ ਮਾਮਲੇ ਵਾਸ਼ਿੰਗਟਨ ਅਤੇ ਬੀਜਿੰਗ ਨਾਲ ਜੁੜੇ ਵਿਆਪਕ ਕੂਟਨੀਤਕ ਵਿਵਾਦ ਵਿਚ ਉਲਝੇ ਹੋਏ ਹਨ ਅਤੇ ਸਪੈਵਰ ਨੂੰ ਸਜ਼ਾ ਉਦੋਂ ਸੁਣਾਈ ਗਈ ਜਦੋਂ ਕੈਨੇਡਾ ਦੇ ਵਕੀਲ ਚੀਨੀ ਦੂਰਸੰਚਾਰ ਕੰਪਨੀ ਹੁਵੇਈ (HWT.UL) ਦੇ ਮੁੱਖ ਵਿੱਤੀ ਅਧਿਕਾਰੀ ਦੀ ਨੁਮਾਇੰਦਗੀ ਕਰਦੇ ਹੋਏ ਅਦਾਲਤ ਨੂੰ ਉਸ ਦੀ ਹਵਾਲਗੀ ਨਾ ਕਰਨ ਲਈ ਯਕੀਨ ਦਿਵਾਉਣ ਲਈ ਅੰਤਮ ਦਬਾਅ ਬਣਾਉਂਦੇ ਹਨ। 

PunjabKesari

ਸਪੈਵਰ ਦੇ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਭਾਵੇਕਿ ਅਸੀਂ ਦੋਸ਼ਾਂ ਤੋਂ ਅਸਹਿਮਤ ਹਾਂ ਪਰ ਸਾਨੂੰ ਅਹਿਸਾਸ ਹੈ ਕਿ ਸਪੈਵਰ ਨੂੰ ਘਰ ਲਿਆਉਣ ਦੀ ਪ੍ਰਕਿਰਿਆ ਵਿਚ ਇਹ ਅਗਲਾ ਕਦਮ ਹੈ। ਅਸੀਂ ਇਸ ਚੁਣੌਤੀਪੂਰਨ ਸਮੇਂ ਵਿਚ ਉਹਨਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਕੈਨੇਡੀਅਨ ਵਿਦੇਸ਼ ਮੰਤਰੀ ਮਾਰਕ ਗਾਰਨੇਉ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ,“ਇਹ ਫ਼ੈਸਲਾ ਇੱਕ ਕਾਨੂੰਨੀ ਪ੍ਰਕਿਰਿਆ ਦੇ ਬਾਅਦ ਲਿਆ ਗਿਆ, ਜਿਸ ਵਿਚ ਨਿਰਪੱਖਤਾ ਅਤੇ ਪਾਰਦਰਸ਼ਿਤਾ ਦੋਵਾਂ ਦੀ ਘਾਟ ਸੀ।ਇਹ ਮੁਕੱਦਮਾ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਲੋੜੀਂਦੇ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ।” ਉਨ੍ਹਾਂ ਨੇ ਕਿਹਾ,“ਅਸੀਂ ਢਾਈ ਸਾਲਾਂ ਦੇ ਵੱਧ ਸਮੇਂ ਤੋਂ ਕਹਿ ਰਹੇ ਹਾਂ ਕਿ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਦੀ ਨਜ਼ਰਬੰਦੀ ਪੂਰੀ ਤਰ੍ਹਾਂ ਮਨਮਾਨੀ ਹੈ।”

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 11 ਸਾਲ ਦੀ ਸਜ਼ਾ
 
ਸਥਾਨਕ ਮੀਡੀਆ ਦੀ ਖ਼ਬਰ ਅਨੁਸਾਰ, 2018 ਵਿਚ ਚੀਨ ਦੁਆਰਾ ਹਿਰਾਸਤ ਵਿਚ ਲਏ ਗਏ ਕੈਨੇਡੀਅਨ ਮਾਈਕਲ ਸਪੈਵਰ ਨੂੰ ਲਿਓਨਿੰਗ ਸੂਬੇ ਦੀ ਇੱਕ ਚੀਨੀ ਅਦਾਲਤ ਨੇ 11 ਸਾਲ ਕੈਦ ਦੀ ਸਜ਼ਾ ਸੁਣਾਈ।ਸਪੈਵਰ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਪਰ ਇਹ ਕਦੋਂ ਸਪੱਸ਼ਟ ਨਹੀਂ ਹੋ ਸਕਿਆ। ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ (ਸੀਜੀਟੀਐਨ) ਦੀ ਰਿਪੋਰਟ ਅਨੁਸਾਰ ਸਥਾਨਕ ਅਦਾਲਤ ਨੇ ਇਹ ਵੀ ਕਿਹਾ ਕਿ ਸਪੈਵਰ ਦੀ ਨਿੱਜੀ ਸੰਪਤੀ ਦੇ 50,000 ਯੂਆਨ ਜ਼ਬਤ ਕਰ ਲਏ ਜਾਣਗੇ। ਚੀਨ ਨੇ ਹੁਵੇਈ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੌਉ ਨੂੰ ਵੈਨਕੂਵਰ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਸਪੈਵਰ ਨੂੰ ਹਿਰਾਸਤ ਵਿਚ ਲਿਆ। ਸਪੈਵਰ ਦੇ ਨਾਲ, ਇੱਕ ਹੋਰ ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਗ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਕੋਵ੍ਰਿਗ ਵੀ ਆਪਣੇ ਮੁਕੱਦਮੇ ਦੇ ਬਾਅਦ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ, ਜੋ ਮਾਰਚ ਵਿਚ ਖ਼ਤਮ ਹੋਇਆ ਸੀ।


author

Vandana

Content Editor

Related News