ਹਿਜਬੁੱਲਾ ਦੀਆਂ ਵੱਡੀਆਂ ਸੁਰੰਗਾਂ ’ਚ ਮਿਜ਼ਾਈਲਾਂ ਨਾਲ ਲੈਸ ਟਰੱਕ, ਵੀਡੀਓ ਜਾਰੀ

Saturday, Aug 17, 2024 - 05:25 AM (IST)

ਹਿਜਬੁੱਲਾ ਦੀਆਂ ਵੱਡੀਆਂ ਸੁਰੰਗਾਂ ’ਚ ਮਿਜ਼ਾਈਲਾਂ ਨਾਲ ਲੈਸ ਟਰੱਕ, ਵੀਡੀਓ ਜਾਰੀ

ਬੈਰੂਤ (ਇੰਟ.)- ਈਰਾਨ ਸਮਰਥਿਤ ਲਿਬਨਾਨ ਦੇ ਕੱਟੜਪੰਥੀ ਸਮੂਹ ਹਿਜਬੁੱਲਾ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕੀਤੀ, ਜਿਸ ’ਚ ਸੁਰੰਗਾਂ ਦਾ ਨੈੱਟਵਰਕ ਅਤੇ ਜ਼ਮੀਨ ਦੇ ਅੰਦਰ 4 ਥਾਵਾਂ ਦਿਖਾਈਆਂ ਗਈਆਂ ਹਨ, ਜਿੱਥੋਂ ਇਜ਼ਰਾਈਲ ਵਿਰੁੱਧ ਮਿਜ਼ਾਈਲਾਂ ਦਾਗੀਆਂ ਜਾਣਗੀਆਂ।

ਹਿਜਬੁੱਲਾ ਨੇ ਇਹ ਵੀਡੀਓ ਅਜਿਹੇ ਸਮੇਂ ਜਾਰੀ ਕੀਤੀ ਹੈ ਜਦੋਂ ਉਸ ਨੇ ਆਪਣੇ ਚੋਟੀ ਦੇ ਕਮਾਂਡਰ ਦੀ ਮੌਤ ਦਾ ਬਦਲਾ ਲੈਣ ਲਈ ਇਜ਼ਰਾਈਲ ਖਿਲਾਫ਼ ਜਵਾਬੀ ਕਾਰਵਾਈ ਦਾ ਐਲਾਨ ਕੀਤਾ ਹੈ। ਹਿਜ਼ਬੁੱਲਾ ਵੱਲੋਂ ਜਾਰੀ ਵੀਡੀਓ ਕਲਿਪ ਵਿਚ ਵੱਡੀਆਂ ਸੁਰੰਗਾਂ ਦਿਖਾਈਆਂ ਗਈਆਂ ਹਨ। ਇਹ ਸੁਰੰਗਾਂ ਇੰਨੀਆਂ ਵੱਡੀਆਂ ਹਨ ਕਿ ਇਨ੍ਹਾਂ ’ਚੋਂ ਟਰੱਕ ਆਸਾਨੀ ਨਾਲ ਲੰਘ ਸਕਦੇ ਹਨ। ਇਹ ਟਰੱਕ ਮਿਜ਼ਾਈਲਾਂ ਨਾਲ ਲੈਸ ਹਨ।

🔴 Hizbullah, yeraltı üssünün görüntülerini yayınladı.

"Dağlarımız, hazinemizdir." pic.twitter.com/XwLNOtB7R4

— Ehlibeyt Haber (@haber_ehlibeyt) August 16, 2024

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harinder Kaur

Content Editor

Related News

News Hub