ਚੋਣ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਮੁਸ਼ਕਿਲ ''ਚ ਘਿਰੇ ਇਮਰਾਨ, ਸ਼ਹਿਬਾਜ਼ ਸ਼ਰੀਫ ਨੇ ਮੰਗਿਆ ਅਸਤੀਫਾ

Tuesday, Jan 11, 2022 - 11:11 AM (IST)

ਚੋਣ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਮੁਸ਼ਕਿਲ ''ਚ ਘਿਰੇ ਇਮਰਾਨ, ਸ਼ਹਿਬਾਜ਼ ਸ਼ਰੀਫ ਨੇ ਮੰਗਿਆ ਅਸਤੀਫਾ

ਪੇਸ਼ਾਵਰ- ਚੋਣ ਕਮਿਸ਼ਨ ਵਲੋਂ ਵਿਦੇਸ਼ੀ ਚੰਦੇ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੁਸ਼ਕਿਲ 'ਚ ਘਿਰ ਗਏ ਹਨ। ਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖਾਨ 'ਤੇ ਚੋਰੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੋ ਵਿਅਕਤੀ ਗਲਤ ਸਬੂਤ ਪੇਸ਼ ਕਰਦਾ ਹੈ ਉਸ ਨੂੰ ਸੰਵਿਧਾਨਿਕ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ ਅਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ। ਸ਼ਹਿਬਾਜ਼ ਨੇ ਕਿਹਾ ਕਿ ਇਸ ਰਿਪੋਰਟ ਤੋਂ ਬਾਅਦ ਇਮਰਾਨ ਖਾਨ ਸਰਕਾਰ ਵਲੋਂ ਲਿਆ ਗਿਆ ਕੋਈ ਵੀ ਫ਼ੈਸਲਾ ਕਾਨੂੰਨੀ ਅਤੇ ਸੰਵਿਧਾਨਿਕ ਰੂਪ ਨਾਲ ਸਹੀ ਨਹੀਂ ਹੋ ਸਕਦਾ।
ਉਨ੍ਹਾਂ ਨੇ ਹੋਰ ਵਿਰੋਧੀ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਪਾਰਟੀ ਜਾਂ ਨੇਤਾ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਨੂੰ ਹੁਣ ਆਪਣੀ ਮੁੱਖ ਭੂਮਿਕਾ ਨਿਭਾਉਣੀ ਹੋਵੇਗੀ। ਇਹ ਕੀ ਜਾਣਕਾਰੀ ਲੁਕਾਈ ਹੈ। ਇਕ ਵਿਅਕਤੀ ਜੋ ਗਲਤ ਸਬੂਤ ਪੇਸ਼ ਕਰਦਾ ਹੈ, ਝੂਠ ਬੋਲਦਾ ਹੈ, ਗਲਤ ਜਾਣਕਾਰੀ ਦਿੰਦਾ ਹੈ, ਜੋ ਸਰਕਾਰ ਦੇ ਕਿਸੇ ਵੀ ਸੰਵਿਧਾਨਿਕ ਅਹੁਦੇ 'ਤੇ ਰਹਿਣ ਦੇ ਕਾਬਿਲ ਨਹੀਂ ਹੈ। ਉਨ੍ਹਾਂ ਨੇ ਆਪਣਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ। ਪੀ.ਐੱਮ.ਐੱਲ-ਐੱਨ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਇਹ ਮੰਗ ਹੈ ਕਿ ਇਮਰਾਨ ਖਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਵਲੋਂ ਲਿਆ ਗਿਆ ਕੋਈ ਵੀ ਫ਼ੈਸਲਾ ਕਾਨੂੰਨੀ ਅਤੇ ਸੰਵਿਧਾਨਿਕ ਰੂਪ ਨਾਲ ਸਹੀ ਨਹੀਂ ਹੋ ਸਕਦਾ ਹੈ।
ਚੋਣ ਕਮਿਸ਼ਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਨੇ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੂੰ ਮਿਲੇ ਵਿਦੇਸ਼ੀ ਫੰਡ ਦੀ ਜਾਣਕਾਰੀ ਲੁਕਾਈ ਹੈ। ਇਹ ਚੰਦਾ ਹਜ਼ਾਰਾਂ ਜਾਂ ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਮਰਾਨ ਦੀ ਪਾਰਟੀ ਨੂੰ 1.64 ਬਿਲੀਅਨ ਰੁਪਏ ਦੀ ਫੰਡਿੰਗ ਹੋਈ ਹੈ। ਇਸ 'ਚ ਪਾਰਟੀ ਨੇ 310 ਮਿਲੀਅਨ ਰੁਪਏ ਦੀ ਜਾਣਕਾਰੀ ਚੋਣ ਕਮਿਸ਼ਨ ਤੋਂ ਲੁਕਾਈ ਹੈ। ਨਾਲ ਹੀ ਇਮਰਾਨ ਨੇ ਵਿਦੇਸ਼ੀ ਚੰਦੇ ਵਾਲੇ ਬੈਂਕ ਅਕਾਊਂਟ ਦਾ ਜ਼ਿਕਰ ਵੀ ਨਹੀਂ ਕੀਤਾ। ਦੱਸ ਦੇਈਏ ਕਿ ਕੁਝ ਦਿਨਾਂ ਤੋਂ ਇਹ ਮੁੱਦਾ ਪਾਕਿਸਤਾਨ ਦੇ ਰਾਜਨੀਤਿਕ ਗਲਿਆਰਿਆਂ 'ਚ ਛਾਇਆ ਹੋਇਆ ਹੈ। ਇਸ ਦੀ ਵਜ੍ਹਾ ਦਰਅਸਲ, ਉਹ ਰਿਪੋਰਟ ਹੈ ਜੋ ਕੁਝ ਸਮੇਂ ਪਹਿਲੇ ਹੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਸੀ ਅਤੇ ਜਿਸ ਨੂੰ ਹਾਲ ਹੀ 'ਚ ਜਾਰੀ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ ਨੇ ਵਿਦੇਸ਼ੀ ਚੰਦਾ ਮਿਲਣ ਦੀ ਗੱਲ ਲੁਕਾਈ ਅਤੇ ਉਨ੍ਹਾਂ ਬੈਂਕ ਅਕਾਊਂਟ ਦਾ ਵੀ ਜ਼ਿਕਰ ਨਹੀਂ ਕੀਤਾ ਜਿਥੋਂ ਇਹ ਮਿਲਿਆ ਹੈ।


author

Aarti dhillon

Content Editor

Related News