ਕੋਵਿਡ-19 : ਪਹਿਲੀ ਤੇ ਦੂਜੀ ਖੁਰਾਕ ਲਈ ਵੱਖ-ਵੱਖ ਟੀਕਿਆਂ ਦੇ ਇਸਤੇਮਾਲ ''ਤੇ ਪ੍ਰੀਖਣ ਸ਼ੁਰੂ
Friday, Feb 05, 2021 - 01:20 AM (IST)
ਲੰਡਨ-ਬ੍ਰਿਟੇਨ 'ਚ ਵੀਰਵਾਰ ਨੂੰ ਕੋਵਿਡ-19 ਟੀਕੇ ਸੰਬੰਧੀ ਅਜਿਹਾ ਪ੍ਰੀਖਣ ਸ਼ੁਰੂ ਕੀਤਾ ਗਿਆ ਜਿਸ 'ਚ ਲੋਕਾਂ ਨੂੰ ਪਹਿਲੀ ਖੁਰਾਕ ਕਿਸੇ ਹੋਰ ਟੀਕੇ ਦੀ ਅਤੇ ਦੂਜੀ ਖੁਰਾਕ ਕਿਸੇ ਹੋਰ ਟੀਕੇ ਦੀ ਦਿੱਤੀ ਜਾਵੇਗੀ। ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਇਸ ਨੂੰ ਇਸ ਤਰ੍ਹਾਂ ਦਾ ਵਿਸ਼ਵ ਦਾ ਪਹਿਲਾਂ ਪ੍ਰੀਖਣ ਕਰਾਰ ਦਿੱਤਾ। ਸਰਕਾਰ ਵੱਲੋਂ 70 ਲੱਖ ਪਾਊਂਡ ਦੀ ਮਦਦ ਵਾਲੇ ਇਸ ਪ੍ਰੀਖਣ 'ਚ ਪਹਿਲੀ ਅਤੇ ਦੂਜੀ ਖੁਰਾਕ ਲਈ ਵੱਖ-ਵੱਖ ਟੀਕਿਆਂ ਦਾ ਇਸਤੇਮਾਲ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਰੋਗ ਸਮਰੱਥਾ 'ਤੇ ਇਸ ਦੇ ਅਸਰ ਨੂੰ ਦੇਖਿਆ ਜਾਵੇਗਾ।
ਇਹ ਵੀ ਪੜ੍ਹੋ -ਯੂਰਪ ਦਾ ਇਹ ਦੇਸ਼ ਜਾਰੀ ਕਰੇਗਾ 'ਵੈਕਸੀਨ ਪਾਸਪੋਰਟ'
ਉਦਾਹਰਣ ਲਈ ਇਸ ਪ੍ਰੀਖਣ 'ਚ ਪਹਿਲੀ ਖੁਰਾਕ ਲਈ ਆਕਸਫੋਰਡ ਯੂਨੀਵਰਸਿਟੀ/ਐਸਟ੍ਰਾਜੇਨੇਕਾ ਦੇ ਟੀਕੇ ਦਾ ਇਸਤੇਮਾਲ ਕੀਤਾ ਜਾਵੇਗਾ, ਜਦਕਿ ਦੂਜ ਖੁਰਾਕ ਲਈ ਫਾਈਜ਼ਰ/ਬਾਇਓਨਟੈੱਕ ਦੇ ਟੀਕੇ ਦਾ ਇਸਤੇਮਾਲ ਕੀਤਾ ਜਾਵੇਗਾ। 'ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡੀਊਲ ਇਵੈਲਿਊਏਸ਼ਨ ਕੰਸੋਰਟੀਅਰਮ' ਵੱਲੋਂ ਇਹ ਪ੍ਰੀਖਣ 'ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ' ਨਾਲ ਜੁੜੇ ਅੱਠ ਥਾਵਾਂ 'ਤੇ ਕੀਤਾ ਜਾ ਰਿਹਾ ਹੈ। ਕੋਵਿਡ-19 ਟੀਕਾਕਰਣ ਪ੍ਰੋਗਰਾਮ ਨਾਲ ਸੰਬੰਧਿਤ ਮੰਤਰੀ ਨਦਮ ਜਵਾਹੀ ਨੇ ਕਿਹਾ ਕਿ ਇਹ ਬਹੁਤ ਹੀ ਮਹਤੱਵਪੂਰਨ ਪ੍ਰੀਖਣ ਹੈ ਜੋ ਵੱਖ-ਵੱਖ ਤਰੀਕੇ ਨਾਲ ਇਸਤੇਮਾਲ 'ਤੇ ਇਨ੍ਹਾਂ ਟੀਕਿਆਂ ਦੀ ਸੁਰੱਖਿਆ ਨੂੰ ਲੈ ਕੇ ਵਪਾਰਕ ਪ੍ਰਮਾਣ ਉਪਲੱਬਧ ਕਰਵਾਏਗਾ।
ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ : ਆਂਗ ਸੂ ਚੀ 'ਤੇ ਕਈ ਦੋਸ਼, 15 ਫਰਵਰੀ ਤੱਕ ਹਿਰਾਸਤ 'ਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।