ਅੱਤਵਾਦ ਦੇ ਵਿੱਤੀਪੋਸ਼ਣ ਵਿਚ ਹਾਫਿਜ਼ ਦੇ ਖਿਲਾਫ ਸੁਣਵਾਈ ਮੁਲਤਵੀ

Saturday, Jan 25, 2020 - 07:19 PM (IST)

ਅੱਤਵਾਦ ਦੇ ਵਿੱਤੀਪੋਸ਼ਣ ਵਿਚ ਹਾਫਿਜ਼ ਦੇ ਖਿਲਾਫ ਸੁਣਵਾਈ ਮੁਲਤਵੀ

ਲਾਹੌਰ (ਭਾਸ਼ਾ)- ਅੱਤਵਾਦ ਦਾ ਵਿੱਤੀ ਪੋਸ਼ਣ ਕਰਨ ਦੇ ਮਾਮਲੇ 'ਚ ਮੁਲਜ਼ਮ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਖਿਲਾਫ ਇਸਤਿਗਾਸਾ ਧਿਰ ਦੇ ਵਕੀਲ ਦੀ ਛੁੱਟੀ ਕਾਰਨ ਬੀਤੇ ਤਿੰਨ ਦਿਨ ਸੁਣਵਾਈ ਨਹੀਂ ਹੋ ਸਕੀ। ਪਾਕਿਸਤਾਨੀ ਅਦਾਲਤ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਦਾਲਤ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ) ਨੇ ਸੁਣਵਾਈ ਸੋਮਵਾਰ (27 ਜਨਵਰੀ) ਤੱਕ ਲਈ ਮੁਲਤਵੀ ਕਰ ਦਿੱਤੀ ਕਿਉਂਕਿ ਅਦਾਲਤ ਨੂੰ ਦੱਸਿਆ ਗਿਆ ਕਿ ਉਪ ਮਹਾ ਇਸਤਗਾਸਾ ਧਿਰ ਅਬਦੁਰ ਰਉਫ ਕੁਝ ਦਿਨਾਂ ਲਈ ਛੁੱਟੀ 'ਤੇ ਹਨ। ਉਨ੍ਹਾਂ ਨੇ ਦੱਸਿਆ ਕਿ ਰਉਫ ਦੇਸ਼ ਤੋਂ ਬਾਹਰ ਹਨ ਅਤੇ ਉਹ ਸੋਮਵਾਰ ਨੂੰ ਪਰਤਣਗੇ।

ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਵੀ ਸਈਦ ਦੇ ਵਕੀਲਾਂ ਨਸੀਰੂਦੀਨ ਨਈਅਰ ਅਤੇ ਇਮਰਾਨ ਫਜ਼ਲ ਗੁਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਲਾਹੌਰ ਅਤੇ ਗੁਜਰਾਂਵਾਲਾ ਵਿਚ ਅੱਤਵਾਦ ਦਾ ਵਿੱਤੀਪੋਸ਼ਣ ਕਰਨ ਲਈ ਦਾਇਰ ਦੋ ਮਾਮਲਿਆਂ ਵਿਚ ਆਪਣੇ ਮੁਵੱਕਿਲ (ਸਈਦ) ਦੇ ਬਚਾਅ ਵਿਚ ਤਰਕ ਪੇਸ਼ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ। ਏ.ਟੀ.ਸੀ. ਜੱਜ ਅਰਸ਼ਦ ਹੁਸੈਨ ਭੱਟਾ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕਰਦੇ ਹੋਏ 23 ਜਨਵਰੀ ਨੂੰ ਅਗਲੀ ਸੁਣਵਾਈ ਤੱਕ ਆਪਣੀ ਜਿਰਹ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।


author

Sunny Mehra

Content Editor

Related News