ਦਰੱਖ਼ਤ ਕੱਟਣ ਪਿੱਛੇ ਚੱਲ ਗਈਆਂ ਤਾੜ-ਤਾੜ ਗੋਲ਼ੀਆਂ ! 7 ਲੋਕਾਂ ਦੀ ਮੌਤ, ਨੌਸ਼ਹਿਰਾ ''ਚ ਭੱਖ਼ਿਆ ਮਾਹੌਲ

Tuesday, May 12, 2026 - 03:16 PM (IST)

ਦਰੱਖ਼ਤ ਕੱਟਣ ਪਿੱਛੇ ਚੱਲ ਗਈਆਂ ਤਾੜ-ਤਾੜ ਗੋਲ਼ੀਆਂ ! 7 ਲੋਕਾਂ ਦੀ ਮੌਤ, ਨੌਸ਼ਹਿਰਾ ''ਚ ਭੱਖ਼ਿਆ ਮਾਹੌਲ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਨੌਸ਼ਹਿਰਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਦਰੱਖਤ ਕੱਟਣ ਦੇ ਮਾਮੂਲੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਇਸ ਮਾਮਲੇ 'ਚ ਦੋ ਧਿਰਾਂ ਵਿਚਾਲੇ ਹੋਈ ਅੰਨ੍ਹੇਵਾਹ ਫਾਇਰਿੰਗ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਪੇਸ਼ਾਵਰ ਤੋਂ ਲਗਭਗ 40 ਕਿਲੋਮੀਟਰ ਦੂਰ ਨੌਸ਼ਹਿਰਾ ਜ਼ਿਲ੍ਹੇ ਵਿੱਚ ਵਾਪਰੀ। ਇਲਾਕੇ ਵਿੱਚ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਬਹਿਸ ਸ਼ੁਰੂ ਹੋਈ ਸੀ, ਜੋ ਜਲਦੀ ਹੀ ਹਿੰਸਕ ਝੜਪ ਵਿੱਚ ਬਦਲ ਗਈ। ਕਾਫ਼ੀ ਬਹਿਸਬਾਜ਼ੀ ਮਗਰੋਂ ਗੁੱਸੇ ਵਿੱਚ ਆਏ ਦੋਵਾਂ ਧੜਿਆਂ ਨੇ ਇੱਕ-ਦੂਜੇ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਮੌਕੇ 'ਤੇ ਹੀ 7 ਲੋਕਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ- 'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ

ਇਸ ਘਟਨਾ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਇਲਾਕੇ 'ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਆਟੋ 'ਚ ਬੰਬ ! ਆਤਮਘਾਤੀ ਹਮਲੇ 'ਚ ਗਈ 8 ਲੋਕਾਂ ਦੀ ਜਾਨ, KPK ਦੇ ਹਸਪਤਾਲਾਂ 'ਚ ਐਮਰਜੈਂਸੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News