ਕੈਨੇਡਾ ਵਾਪਸ ਜਾਣ ਦੀ ਹੈ ਤਿਆਰੀ ਤਾਂ ਜਾਣ ਲਓ ਨਿਯਮ

Tuesday, Aug 25, 2020 - 08:58 AM (IST)

ਕੈਨੇਡਾ ਵਾਪਸ ਜਾਣ ਦੀ ਹੈ ਤਿਆਰੀ ਤਾਂ ਜਾਣ ਲਓ ਨਿਯਮ

ਓਟਾਵਾ- ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੌਰਾਨ ਲੱਗੀ ਤਾਲਾਬੰਦੀ ਵਿਚ ਬੰਦ ਹੋਈਆਂ ਫਲਾਈਟਾਂ ਕਾਰਨ ਵਾਪਸ ਕੈਨੇਡਾ ਨਹੀਂ ਜਾ ਸਕੇ। ਜੇਕਰ ਤੁਸੀਂ ਵੀ ਵਾਪਸ ਕੈਨੇਡਾ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਹਿਦਾਇਤਾਂ ਜਾਣਨਾ ਬਹੁਤ ਜ਼ਰੂਰੀ ਹੈ। ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਕਰਨ ਤੋਂ ਵਿਚਾਰ ਕਰਨ ਲਈ ਕਿਹਾ ਹੈ। ਜਿਹੜੇ ਲੋਕ ਵਿਦੇਸ਼ਾਂ ਵਿਚ ਫਸੇ ਹੋਏ ਹਨ ਤੇ ਵਾਪਸ ਕੈਨੇਡਾ ਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਕੀਤਾ ਗਿਆ ਹੈ। ਜਹਾਜ਼ ਵਿਚ ਦੋ ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਮਾਸਕ ਨਾਲ ਚਿਹਰਾ ਢੱਕ ਕੇ ਰੱਖਣਾ ਪਵੇਗਾ। 


ਯਾਤਰੀ ਆਪਣੇ ਮੋਬਾਇਲ ਵਿਚ 'ਅਰਾਇਵਕੈਨ ਐਪ' ਭਰੇ ਅਤੇ ਕੈਨੇਡਾ ਪੁੱਜਣ ਤੋਂ 48 ਘੰਟੇ ਪਹਿਲਾਂ ਇਸ ਵਿਚ ਆਪਣੀ ਜਾਣਕਾਰੀ ਲਿਖ ਕੇ ਜਮ੍ਹਾਂ ਕਰੇ। 

ਉਹ 14 ਦਿਨਾਂ ਲਈ ਇਕਾਂਤਵਾਸ ਰਹੇ। ਇਕਾਂਤਵਾਸ ਲਈ ਜਾਣ ਸਮੇਂ ਵੀ ਯਾਤਰੀ ਨੂੰ ਆਪਣਾ ਚਿਹਰਾ ਢੱਕ ਕੇ ਰੱਖਣਾ ਪਵੇਗਾ। ਸਰਕਾਰ ਵਲੋਂ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੈਨੇਡਾ ਦੀ ਸਰਹੱਦ ਪਾਰ ਕਰਨ ਲਈ 14 ਦਿਨਾਂ ਤਕ ਇਕਾਂਤਵਾਸ ਰਹਿਣਾ ਪਵੇਗਾ।

ਬੀਤੇ ਦਿਨ ਕੈਨੇਡਾ ਸੰਘੀ ਸਰਕਾਰ ਵਲੋਂ ਸਾਂਝੇ ਕੀਤੇ ਗਏ ਇਕ ਡਾਟੇ ਵਿਚ ਦੱਸਿਆ ਗਿਆ ਸੀ ਕਿ 1 ਅਗਸਤ ਤੋਂ 18 ਅਗਸਤ ਵਿਚਕਾਰ ਕੈਨੇਡਾ ਵਿਚ 56 ਉਡਾਣਾਂ ਪੁੱਜੀਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਮਰੀਜ਼ ਸਨ। ਇਨ੍ਹਾਂ ਸਾਰਿਆਂ ਨੂੰ ਵੱਖਰਾ ਰੱਖਿਆ ਗਿਆ ਹੈ ਤੇ ਸਰਕਾਰ ਨੇ ਯਾਤਰੀਆਂ ਨੂੰ ਸਖਤ ਹਿਦਾਇਤਾਂ ਦੀ ਪਾਲਣਾ ਕਰਨ ਲਈ ਹੁਕਮ ਦਿੱਤੇ ਹਨ। 


author

Lalita Mam

Content Editor

Related News