ਅਗਲੇ ਮਹੀਨੇ ਤੋਂ ਪਾਕਿ ਯਾਤਰਾ ਦੇ ਚਾਹਵਾਨ ਲੋਕਾਂ ਨੂੰ ਇਲੈਕਟ੍ਰਾਨਿਕ ਵੀਜ਼ੇ ਲਈ ਦੇਣੀ ਪਵੇਗੀ ਅਰਜ਼ੀ
Saturday, Jan 30, 2021 - 02:24 AM (IST)
ਇਸਲਾਮਾਬਾਦ- ਪਾਕਿਸਤਾਨ ਨੇ ਸੋਮਵਾਰ ਤੋਂ ਆਪਣੇ ਸਾਰੇ ਦੂਤਾਵਾਸ 'ਚ ਵੀਜ਼ਾ (ਮੈਨੁਅਲ) ਜਾਰੀ ਕਰਨ 'ਤੇ ਰੋਕ ਲਾਉਣ ਦਾ ਐਲਾਨ ਕਰਦੇ ਹੋਏ ਗੈਰ-ਰਿਹਾਇਸ਼ੀ ਪਾਕਿਸਤਾਨੀਆਂ ਅਤੇ ਦੇਸ਼ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਇਲੈਕਟ੍ਰਾਨਿਕ ਵੀਜ਼ੇ ਲਈ ਅਰਜ਼ੀ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ -ਪਾਕਿ 'ਚ 126 ਸਾਲ ਪੁਰਾਣੇ ਮੰਦਰ ਨੂੰ ਮੁਰੰਮਤ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ
ਸਮਾਚਾਰ ਪੱਤਰ 'ਡਾਨ' ਮੁਤਾਬਕ ਅਮਰੀਕਾ 'ਚ ਸਥਿਤ ਪਾਕਿਸਤਾਨ ਦੂਤਾਵਾਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਬਦਲਾਅ ਸਮੁੱਚੀ ਦੁਨੀਆ 'ਚ ਪਾਕਿਸਤਾਨ ਦੇ ਸਾਰੇ ਮਿਸ਼ਨਾਂ 'ਤੇ ਲਾਗੂ ਹੁੰਦਾ ਹੈ ਅਤੇ ਉਹ 1 ਫਰਵਰੀ ਤੋਂ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਣਗੇ। ਹੁਣ ਪਾਕਿਸਤਾਨ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਇਲੈਕਟ੍ਰਾਨਿਕ ਵੀਜ਼ੇ ਲਈ ਅਰਜ਼ੀ ਦੇਣੀ ਹੋਵੇਗੀ। ਇਸ ਬਦਲਾਅ ਨਾਲ ਉੱਤਰੀ ਅਮਰੀਕਾ ਅਤੇ ਯੂਰਪ, ਖਾਸ ਕਰ ਕੇ ਅਜਿਹੇ ਦੇਸ਼ਾਂ 'ਚ ਰਹਿਣ ਵਾਲੇ ਲੱਖਾਂ ਪਾਕਿਸਤਾਨੀ ਪ੍ਰਭਾਵਿਤ ਹੋ ਸਕਦੇ ਹਨ, ਜਿਥੇ ਦੋਹਰੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।