ਸਾਊਦੀ ਅਰਬ 'ਤੇ ਹਮਲੇ ਦਾ ਖ਼ਤਰਾ, ਅਮਰੀਕਾ ਨੇ ਨਾਗਰਿਕਾਂ ਲਈ ਜਾਰੀ ਕੀਤੀ 'ਟ੍ਰੈਵਲ ਐਡਵਾਈਜ਼ਰੀ'

Wednesday, Sep 16, 2026 - 05:10 PM (IST)

ਸਾਊਦੀ ਅਰਬ 'ਤੇ ਹਮਲੇ ਦਾ ਖ਼ਤਰਾ, ਅਮਰੀਕਾ ਨੇ ਨਾਗਰਿਕਾਂ ਲਈ ਜਾਰੀ ਕੀਤੀ 'ਟ੍ਰੈਵਲ ਐਡਵਾਈਜ਼ਰੀ'

ਇੰਟਰਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਵਧਦੇ ਜੰਗੀ ਤਣਾਅ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰਨ ਲਈ ਲੈਵਲ-3 'ਟ੍ਰੈਵਲ ਐਡਵਾਈਜ਼ਰੀ' ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਈਰਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਖ਼ਤਰੇ, ਅੱਤਵਾਦੀ ਹਮਲਿਆਂ ਦੀ ਚੇਤਾਵਨੀ ਅਤੇ ਸੁਰੱਖਿਆ ਜੋਖਮਾਂ ਦਾ ਹਵਾਲਾ ਦਿੰਦਿਆਂ ਇਹ ਕਦਮ ਚੁੱਕਿਆ ਹੈ।

PunjabKesari

ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ 28 ਫਰਵਰੀ 2026 ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਸਾਊਦੀ ਅਰਬ ਦੀ ਸੁਰੱਖਿਆ ਸਥਿਤੀ ਪ੍ਰਭਾਵਿਤ ਹੋਈ ਹੈ। ਯਮਨ ਵਿੱਚ ਸਰਗਰਮ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਵੱਲੋਂ ਮੁੜ ਹਮਲੇ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਅਮਰੀਕਾ ਨੇ ਯਮਨ ਸਰਹੱਦ ਦੇ 20 ਮੀਲ ਦੇ ਘੇਰੇ ਵਾਲੇ ਇਲਾਕਿਆਂ ਲਈ ਲੈਵਲ-4 'ਡੂ ਨੌਟ ਟ੍ਰੈਵਲ' ਚੇਤਾਵਨੀ ਜਾਰੀ ਕਰਦਿਆਂ ਆਪਣੇ ਸਰਕਾਰੀ ਕਰਮਚਾਰੀਆਂ ਦੇ ਉੱਥੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਕਾਤੀਫ਼, ਜੀਜ਼ਾਨ, ਅਸੀਰ ਅਤੇ ਨਜਰਾਨ ਜਾਣ ਲਈ ਵਿਸ਼ੇਸ਼ ਮਨਜ਼ੂਰੀ ਜ਼ਰੂਰੀ ਕੀਤੀ ਗਈ ਹੈ। ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਹੋਟਲਾਂ, ਸ਼ਾਪਿੰਗ ਮਾਲਾਂ, ਧਾਰਮਿਕ ਤੇ ਜਨਤਕ ਥਾਵਾਂ 'ਤੇ ਬਿਨਾਂ ਕਿਸੇ ਚੇਤਾਵਨੀ ਦੇ ਅੱਤਵਾਦੀ ਹਮਲੇ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

ਦੂਜੇ ਪਾਸੇ ਹੂਤੀ ਵਿਦਰੋਹੀਆਂ ਦੁਆਰਾ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਨੂੰ ਦੇਖਦਿਆਂ ਸਾਊਦੀ ਅਰਬ ਸਰਕਾਰ ਨੇ ਮੁਸਲਿਮ ਭਾਈਚਾਰੇ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ। ਸਾਊਦੀ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ, ਖਿੜਕੀਆਂ, ਬਾਲਕੋਨੀ ਤੇ ਛੱਤਾਂ ਤੋਂ ਦੂਰ ਰਹਿਣ ਅਤੇ ਗੱਡੀ ਚਲਾਉਂਦੇ ਸਮੇਂ ਪੁਲਾਂ ਤੇ ਉੱਚੀਆਂ ਇਮਾਰਤਾਂ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੱਖਣੀ ਖੇਤਰ ਖ਼ਮੀਸ ਮੁਸ਼ੈਤ ਸਥਿਤ ਮਿਲਟਰੀ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ, ਜਿਨ੍ਹਾਂ ਵਿੱਚ 13 ਆਮ ਨਾਗਰਿਕ ਜ਼ਖ਼ਮੀ ਹੋ ਗਏ। ਸਾਊਦੀ ਕੈਬਨਿਟ ਨੇ ਇਨ੍ਹਾਂ ਹਮਲਿਆਂ ਦੀ ਕੜੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਦੇਸ਼ ਦੀ ਸੁਰੱਖਿਆ ਅਤੇ ਸੰਪ੍ਰਭੁਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੂਤੀ ਵਿਦਰੋਹੀਆਂ ਦੁਆਰਾ ਲਾਲ ਸਾਗਰ ਵਿੱਚ ਪੈਰਿਮ, ਗ੍ਰੇਟਰ ਅਤੇ ਲੈਸਰ ਹਨਿਸ਼ ਦੀਪ ਸਮੂਹਾਂ 'ਤੇ ਕਬਜ਼ਾ ਕਰਨ ਨਾਲ ਸਾਊਦੀ ਜਹਾਜ਼ਰਾਨੀ ਮਾਰਗਾਂ ਲਈ ਖ਼ਤਰਾ ਹੋਰ ਵਧ ਗਿਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News