ਤੁਰਕੀ ਰਾਸ਼ਟਰਪਤੀ ਅਰਦੌਣ ਨੇ ਸ਼ੁਰੂ ਕੀਤੀ ਇਤਿਹਾਸਿਕ ਯਾਤਰਾ

Thursday, Dec 07, 2017 - 12:11 PM (IST)

ਇਸਤਾਂਬੁਲ (ਭਾਸ਼ਾ)— ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬ ਅਰਦੌਨ ਨੇ ਯੂਨਾਨ ਦੀ ਇਤਿਹਾਸਿਕ ਯਾਤਰਾ ਸ਼ੁਰੂ ਕੀਤੀ ਹੈ। ਕਿਸੇ ਤੁਰਕੀ ਪ੍ਰਮੁੱਖ ਵੱਲੋਂ 65 ਸਾਲਾਂ ਬਾਅਦ ਯੂਨਾਨ ਦੀ ਯਾਤਰਾ ਕੀਤੀ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਕੁਝ ਪ੍ਰਗਤੀ ਹੋਵੇਗੀ । ਅਖੀਰੀ ਵਾਰੀ ਤੁਰਕੀ ਦੇ ਰਾਸ਼ਟਰਪਤੀ ਸੇਲਾਲ ਬਿਆਰ ਨੇ ਸਾਲ 1952 ਵਿਚ ਯੂਨਾਨ ਦੀ ਯਾਤਰਾ ਕੀਤੀ ਸੀ ਅਤੇ ਉਸੇ ਸਾਲ ਦੋਵੇਂ ਦੇਸ਼ ਅਮਰੀਕਾ ਦੇ ਸਮਰਥਨ ਨਾਲ ਨਾਟੋ ਦੇ ਮੈਂਬਰ ਬਣੇ ਸਨ। ਫਿਲਹਾਲ ਅਰਦੌਨ ਸਾਲ 2004 ਅਤੇ ਸਾਲ 2010 ਵਿਚ ਬਤੌਰ ਪ੍ਰਧਾਨ ਮੰਤਰੀ ਦੋ ਵਾਰੀ ਯੂਨਾਨ ਦੀ ਯਾਤਰਾ ਕਰ ਚੁੱਕੇ ਹਨ। ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਵਿਚ ਦਰਾਰ ਅੱਜ ਦੀ ਨਹੀਂ ਬਲਕਿ ਉਦੋਂ ਤੋਂ ਹੈ, ਜਦੋਂ ਓਟਾਮਨ ਸਾਮਰਾਜ ਤੋਂ ਆਧੁਨਿਕ ਤੁਰਕੀ ਗਣਰਾਜ ਦਾ ਨਿਰਮਾਣ ਹੋਇਆ ਸੀ।


Related News