ਔਰਤਾਂ ਦੀ ਜੇਲ੍ਹ ’ਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ

Tuesday, Jul 19, 2022 - 10:32 AM (IST)

ਔਰਤਾਂ ਦੀ ਜੇਲ੍ਹ ’ਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ

ਵਾਸ਼ਿੰਗਟਨ (ਇੰਟ.)- ਅਮਰੀਕੀ ਸੂਬੇ ਨਿਊਜਰਸੀ ਦੀ ਔਰਤਾਂ ਦੀ ਜੇਲ੍ਹ ਵਿਚ ਬੰਦ ਇਕ ਟਰਾਂਸਜੈਂਡਰ ਕੈਦੀ ਨੂੰ ਹੁਣ ਮਰਦਾਂ ਦੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਦਰਅਸਲ, ਟਰਾਂਸਜੈਂਡਰ ਕੈਦੀ ਨੇ ਆਪਣੀਆਂ 2 ਸਾਥੀ ਮਹਿਲਾ ਕੈਦੀਆਂ ਨੂੰ ਗਰਭਵਤੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਜੇਲ੍ਹ ਬਦਲਣੀ ਪਈ। ਡੇਮੀ ਮਾਈਨਰ ਆਪਣੇ ਪਿਤਾ ਜਿਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ, ਦੀ ਚਾਕੂ ਮਾਰ ਕੇ ਹੱਤਿਆ ਕਰਨ ਲਈ 30 ਸਾਲ ਦੀ ਸਜ਼ਾ ਕੱਟ ਰਹੀ ਹੈ। ਜੂਨ ਵਿਚ ਮਾਈਨਰ ਨੂੰ ਏਡਨਾ ਮਾਹਨ ਕਰੈਕਸ਼ਨਲ ਫੈਸਿਲਿਟੀ ਨਾਲ ਗਾਰਡਨ ਸਟੇਟ ਯੂਥ ਕਰੈਕਸ਼ਨਲ ਫੈਸਿਲਿਟੀ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਡੇਲੀ ਮੇਲ ਦੀ ਖ਼ਬਰ ਮੁਤਾਬਕ 27 ਸਾਲਾ ਮਾਈਨਰ ਨੇ ਕਿਹਾ ਕਿ ਟਰਾਂਸਫਰ ਦੌਰਾਨ ਗਾਰਡਸ ਨੇ ਉਸਦੇ ਨਾਲ ਮਾੜਾ ਸਲੂਕ ਕੀਤਾ ਅਤੇ ਜੀ. ਐੱਸ. ਸੀ. ਐੱਫ. ਵਿਚ ਟਰਾਂਸਫਰ ਦੌਰਾਨ ਉਸਨੇ ਖੁਦ ਨੂੰ ਫਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਦਾਅਵਾ ਕੀਤਾ ਕਿ ਟਰਾਂਸਫਰ ਦੌਰਾਨ ਉਸਨੂੰ ਕੁੱਟਿਆ ਵੀ ਗਿਆ।

ਇਹ ਵੀ ਪੜ੍ਹੋ: ਆਪਣੇ ਹੀ ਬਣੇ ਦੁਸ਼ਮਣ! ਯੂਕ੍ਰੇਨ ਦੇ ਰਾਸ਼ਟਰਪਤੀ ਨੇ ਸੁਰੱਖਿਆ ਮੁਖੀ ਅਤੇ ਸਰਕਾਰੀ ਵਕੀਲ ਨੂੰ ਕੀਤਾ ਬਰਖ਼ਾਸਤ

‘ਮੈਂ ਔਰਤ ਹਾਂ ਜੋ ਟਰਾਂਸਜੈਂਡਰ ਹੈ’

ਮਾਈਨਰ ਨੇ ਕਿਹਾ ਕਿ ਉਸਨੂੰ ਕੁਝ ਸਮੇਂ ਲਈ ਨਿਊਜਰਸੀ ਸਟੇਟ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਥੇ ਗਾਰਡਜ਼ ਉਸਨੂੰ ‘ਮਰਦ’ ਵਾਂਗ ਸੰਬੋਧਨ ਕਰਦੇ ਸਨ। ਪਰ ਉਸਦਾ ਕੇਸ ਅਪ੍ਰੈਲ ਵਿਚ ਵਿਵਾਦਾਂ ਵਿਚ ਘਿਰ ਗਿਆ ਜਦੋਂ ਨਿਊਜਰਸੀ ਦੇ ਜੇਲ੍ਹ ਵਿਭਾਗ ਨੇ ਦਾਅਵਾ ਕੀਤਾ ਕਿ ਉਸਨੇ ਏਡਨਾ ਮਾਹਨ ਕਰੈਕਸ਼ਨਲ ਫੈਸਿਲਿਟੀ ਵਿਚ 2 ਸਾਥਣ ਕੈਦੀਆਂ ਨੂੰ ਗਰਭਵਤੀ ਕਰ ਦਿੱਤਾ ਹੈ। ਇਕ ਬਲਾਗ ਪੋਸਟ ਵਿਚ ਮਾਈਨਰ ਲਿਖਿਾ ਕਿ ਮੈਂ ਸਵੀਕਾਰ ਕਰ ਲਿਆ ਕਿ ਮੈਂ ਇਕ ਮਰਦ ਜੇਲ੍ਹ ਵਿਚ ਹਾਂ ਪਰ ਮੈਂ ਇਹ ਕਦੇ ਸਵੀਕਾਰ ਨਹੀਂ ਕਰਾਂਗੀ ਕਿ ਮੈਂ ਇਕ ਔਰਤ ਤੋਂ ਇਲਾਵਾ ਵੀ ਕੁਝ ਹਾਂ, ਜੋ ਟਰਾਂਸਜੈਂਡਰ ਹੈ।’

ਇਹ ਵੀ ਪੜ੍ਹੋ: ਅਮਰੀਕਾ: ਆਸਮਾਨ 'ਚ 2 ਜਹਾਜ਼ਾਂ ਦੀ ਭਿਆਨਕ ਟੱਕਰ, ਚਾਰ ਲੋਕਾਂ ਦੀ ਮੌਤ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News