ਫਿਲੀਪੀਨਜ਼ ਵਿੱਚ ਟ੍ਰੇਨਿੰਗ ਹੈਲੀਕਾਪਟਰ ਕਰੈਸ਼, ਦੋ ਨੇਵੀ ਪਾਇਲਟ ਮਾਰੇ ਗਏ: ਅਧਿਕਾਰੀ

04/11/2024 11:11:07 AM

ਮਨੀਲਾ (ਪੋਸਟ ਬਿਊਰੋ) - ਫਿਲੀਪੀਨ ਨੇਵੀ ਦਾ ਇੱਕ ਸਿਖਲਾਈ ਹੈਲੀਕਾਪਟਰ ਵੀਰਵਾਰ ਨੂੰ ਰਾਜਧਾਨੀ ਦੇ ਦੱਖਣ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਫੌਜ ਅਤੇ ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਰੌਬਿਨਸਨ ਆਰ 22 ਹੈਲੀਕਾਪਟਰ ਮਨੀਲਾ ਦੇ ਦੱਖਣ ਵਿੱਚ ਕੈਵਿਟ ਸ਼ਹਿਰ ਦੇ ਇੱਕ ਮੈਦਾਨ ਵਿੱਚ ਹਾਦਸਾਗ੍ਰਸਤ ਹੋ ਗਿਆ।

ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹਾਦਸੇ 'ਚ ਕੋਈ ਸਥਾਨਕ ਨਾਗਰਿਕ ਜ਼ਖਮੀ ਹੋਇਆ ਹੈ ਜਾਂ ਨਹੀਂ। ਫੌਜ ਦੇ ਬੁਲਾਰੇ ਕਰਨਲ ਫਰਾਂਸਿਸ ਪੈਡਿਲਾ ਨੇ ਕਿਹਾ ਕਿ ਦੋਵੇਂ ਪਾਇਲਟਾਂ ਨੇ "ਐਮਰਜੈਂਸੀ ਪ੍ਰਕਿਰਿਆਵਾਂ" ਦੀ ਵਰਤੋਂ ਕੀਤੀ ਸੀ। ਇਸ ਹਾਦਸੇ 'ਚ ਦੋਵੇਂ ਪਾਇਲਟ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


Harinder Kaur

Content Editor

Related News