ਹੰਗਰੀ 'ਚ ਪਟੜੀ ਤੋਂ ਉਤਰੀ ਰੇਲਗੱਡੀ, ਕਈ ਲੋਕਾਂ ਦੀ ਮੌਤ

Tuesday, Apr 05, 2022 - 12:54 PM (IST)

ਹੰਗਰੀ 'ਚ ਪਟੜੀ ਤੋਂ ਉਤਰੀ ਰੇਲਗੱਡੀ, ਕਈ ਲੋਕਾਂ ਦੀ ਮੌਤ

ਬੁਡਾਪੇਸਟ (ਭਾਸ਼ਾ)-  ਹੰਗਰੀ ਦੇ ਦੱਖਣੀ ਹਿੱਸੇ ਵਿੱਚ ਮੰਗਲਵਾਰ ਸਵੇਰੇ ਇੱਕ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸਥਾਨਕ ਨਿਊਜ਼ ਵੈੱਬਸਾਈਟ ਦੀ ਅਪੁਸ਼ਟ ਖ਼ਬਰ ਮੁਤਾਬਕ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੁਤਰਫ਼ਾ ਘਿਰੇ ਪੁਤਿਨ ਦਾ ਵੱਡਾ ਕਦਮ, ਕਈ ਦੇਸ਼ਾਂ ਦੇ ਨਾਗਰਿਕਾਂ 'ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਪੁਲਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7 ਵਜੇ ਤੋਂ ਠੀਕ ਪਹਿਲਾਂ ਮਾਈਂਡਜੇਂਟ ਸ਼ਹਿਰ ਵਿੱਚ ਵਾਪਰੀ। ਇਕ ਵੈਨ ਪਟੜੀ ਤੋਂ ਚੜ੍ਹ ਗਈ, ਜਿਸ ਨੂੰ ਟਰੇਨ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਟਰੇਨ ਪਟੜੀ ਤੋਂ ਉਤਰ ਗਈ। ਹੰਗਰੀ ਦੇ ਰੇਲਵੇ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲੇ ਸਾਰੇ ਲੋਕ ਵੈਨ ਵਿੱਚ ਸਵਾਰ ਸਨ। ਹਾਦਸੇ ਦੇ ਸਮੇਂ ਟਰੇਨ 'ਚ 22 ਲੋਕ ਸਵਾਰ ਸਨ। ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਅੱਠ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਬਚਾਅ ਕਾਰਜਾਂ ਕਾਰਨ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News