ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

Thursday, Nov 12, 2026 - 05:24 PM (IST)

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਰਾਇਲ ਏਅਰਫੋਰਸ (ਆਰ. ਏ. ਐੱਫ.) ਫੇਅਰਫੋਰਡ ਏਅਰਬੇਸ ’ਤੇ ਈਂਧਨ ਨਾਲ ਭਰੀਆਂ ਤਿੰਨ ਵੈਨਾਂ ਰਾਹੀਂ ਹਮਲੇ ਦੀ ਸਾਜ਼ਿਸ਼ ਰਚੀ ਗਈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ, ਇਸ ਦਾ ਮੁੱਖ ਮੁਲਜ਼ਮ ਮੁਹੰਮਦ ਬਾਕਿਰ ਸਾਦ ਦਾਊਦ ਅਲ-ਅਸਾਦੀ ਉਸ ਵੇਲੇ ਨਿਊਯਾਰਕ ਦੀ ਜੇਲ ਵਿਚ ਬੰਦ ਸੀ। ਉਹ ਜੇਲ ਤੋਂ ਹੀ ਫ਼ੋਨ ’ਤੇ ਕੋਡ ਭਾਸ਼ਾ ਵਿਚ ਆਪਣੇ ਸਾਥੀਆਂ ਨੂੰ ਹੁਕਮ ਦੇ ਰਿਹਾ ਸੀ। ਅਮਰੀਕੀ ਨਿਆਂ ਵਿਭਾਗ ਨੇ 10 ਨਵੰਬਰ ਨੂੰ ਇਸ ਮਾਮਲੇ ’ਚ ਤਿੰਨ ਲੋਕਾਂ ਅਲ-ਅਸਾਦੀ, ਮੋਹਸਿਨ ਮੋਹਾਜੇਰੀ ਅਤੇ ਮੁਹੰਮਦ ਅਲੀ ਅਲ-ਹਸਾਨੀ ਖ਼ਿਲਾਫ਼ ਦੋਸ਼ ਤੈਅ ਕੀਤੇ। ਅਧਿਕਾਰੀਆਂ ਦਾ ਦਾਅਵਾ ਹੈ ਕਿ ਤਿੰਨਾਂ ਦੇ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਅਤੇ ਇਰਾਕ ਦੇ ਸੰਗਠਨ ਕਤਾਇਬ ਹਿਜ਼ਬੁੱਲਾ ਨਾਲ ਸਬੰਧ ਸਨ।

27 ਸਤੰਬਰ ਨੂੰ ਆਰ. ਏ. ਐੱਫ. ਫੇਅਰਫੋਰਡ ਏਅਰਬੇਸ ਦੇ ਨੇੜੇ 3 ਸ਼ੱਕੀ ਵੈਨਾਂ ਮਿਲੀਆਂ ਸਨ। ਇਨ੍ਹਾਂ ਨੂੰ ਇਕ ਦਿਨ ਪਹਿਲਾਂ ਏਅਰਬੇਸ ਵੱਲ ਭੇਜਿਆ ਗਿਆ ਸੀ। ਵੈਨਾਂ ’ਤੇ ਈਂਧਨ ਸਪਲਾਈ ਅਤੇ ਸਵਿਮਿੰਗ ਪੂਲ ਨਾਲ ਜੁੜੀਆਂ ਸੇਵਾਵਾਂ ਦੇ ਨਕਲੀ ਲੋਗੋ ਲਾਏ ਗਏ ਸਨ, ਤਾਂ ਜੋ ਉਹ ਆਮ ਡਲਿਵਰੀ ਗੱਡੀਆਂ ਵਰਗੀਆਂ ਦਿਸਣ। ਇਨ੍ਹਾਂ ਵੈਨਾਂ ਦੀ ਵਰਤੋਂ ਧਮਾਕਾ ਕਰ ਕੇ ਹਮਲਾ ਕਰਨ ਲਈ ਕੀਤੀ ਜਾਣੀ ਸੀ। ਬ੍ਰਿਟਿਸ਼ ਪੁਲਸ ਨੇ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਕਤੂਬਰ ਦੇ ਅਖ਼ੀਰ ਵਿਚ ਕੁਝ ਸ਼ੱਕੀਆਂ ਨੂੰ ਦੁਬਾਰਾ ਹਿਰਾਸਤ ’ਚ ਲਿਆ ਗਿਆ। ਜਾਂਚ ਏਜੰਸੀਆਂ ਨੂੰ ਸ਼ੱਕ ਸੀ ਕਿ ਇਸ ਸਾਜ਼ਿਸ਼ ਵਿਚ ਈਰਾਨ ਦੀ ਭੂਮਿਕਾ ਹੋ ਸਕਦੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਲਾਪਤਾ ਹੋਏ ਸਪੈਸ਼ਲ ਪੁਲਸ ਅਫ਼ਸਰਾਂ ਦੀਆਂ ਦੱਛਨ ਤੋਂ ਬਰਾਮਦ ਹੋਈਆਂ ਦੇਹਾਂ ! ਅੱਤਵਾਦੀ ਹਮਲੇ ਦਾ ਸ਼ੱਕ

ਅਗਸਤ ਤੋਂ ਚੱਲ ਰਹੀ ਸੀ ਹਮਲੇ ਦੀ ਤਿਆਰੀ
ਅਮਰੀਕੀ ਜਾਂਚ ਮੁਤਾਬਕ, 22 ਅਗਸਤ ਨੂੰ ਅਲ-ਹਸਾਨੀ ਨੇ ਇਕ ਵਿਅਕਤੀ ਨੂੰ ਏਅਰਬੇਸ ਦੀ ਨਿਗਰਾਨੀ ਕਰਨ ਅਤੇ ਉੱਥੋਂ ਦੀਆਂ ਵੀਡੀਓਜ਼ ਭੇਜਣ ਲਈ ਕਿਹਾ ਸੀ। ਇਸ ਤੋਂ ਬਾਅਦ ਏਅਰਬੇਸ ਦੀ ਸੁਰੱਖਿਆ ਵਿਵਸਥਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਣਕਾਰੀ ਜੁਟਾਈ ਗਈ।

ਸਤੰਬਰ ਵਿਚ ਹਮਲੇ ਲਈ ਵੈਨਾਂ ਅਤੇ ਈਂਧਨ ਦੇ ਡਰੰਮ ਜੁਟਾਏ ਗਏ। 26 ਸਤੰਬਰ ਨੂੰ ਤਿੰਨੋਂ ਵੈਨਾਂ ਏਅਰਬੇਸ ਵੱਲ ਭੇਜ ਦਿੱਤੀਆਂ ਗਈਆਂ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਇਸ ਪੂਰੀ ਸਾਜ਼ਿਸ਼ ਵਿਚ ਅਲ-ਹਸਾਨੀ, ਮੋਹਾਜੇਰੀ ਅਤੇ ਅਲ-ਅਸਾਦੀ ਸ਼ਾਮਲ ਸਨ।

ਜੇਲ ਤੋਂ ਪਰਿਵਾਰ ਰਾਹੀਂ ਭੇਜਦਾ ਸੀ ਸੰਦੇਸ਼
ਅਲ-ਅਸਾਦੀ ਨਿਊਯਾਰਕ ਦੀ ਬ੍ਰੁਕਲਿਨ ਜੇਲ ਵਿਚ ਬੰਦ ਸੀ। ਅਮਰੀਕੀ ਪ੍ਰਾਸੀਕਿਊਟਰਾਂ ਮੁਤਾਬਕ, ਉਹ ਆਪਣੀ ਮਾਂ ਅਤੇ ਭੈਣ ਰਾਹੀਂ ਇਰਾਕ ਵਿਚ ਮੌਜੂਦ ਸਾਥੀਆਂ ਤੱਕ ਸੰਦੇਸ਼ ਪਹੁੰਚਾਉਂਦਾ ਸੀ। ਗੱਲਬਾਤ ਵਿਚ ਹਮਲੇ ਲਈ ‘ਕੰਮ’ ਵਰਗੇ ਕੋਡ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ।

24 ਸਤੰਬਰ ਦੀ ਇਕ ਫ਼ੋਨ ਕਾਲ ਵਿਚ ਉਸ ਨੇ ਪਰਿਵਾਰ ਦੇ ਮੈਂਬਰ ਨੂੰ ਕਿਹਾ ਸੀ, ‘ਉਸ ਨੂੰ ਪੈਸੇ ਦੇ ਦਿਓ, ਤਾਂ ਜੋ ਅਸੀਂ ਇਹ ਕੰਮ ਕਰ ਸਕੀਏ।’ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਪੈਸਾ ਅਲ-ਹਸਾਨੀ ਤੱਕ ਪਹੁੰਚਾਇਆ ਜਾਣਾ ਸੀ। ਇਸ ਗੱਲਬਾਤ ਦੇ ਤਿੰਨ ਦਿਨ ਬਾਅਦ ਵੈਨਾਂ ਏਅਰਬੇਸ ਵੱਲ ਭੇਜੀਆਂ ਗਈਆਂ।

ਇਹ ਵੀ ਪੜ੍ਹੋ- ਵਿਦੇਸ਼ੀ ਅਦਾਲਤ 'ਚ ਹੋਏ ਤਲਾਕ ਨੂੰ ਮਾਨਤਾ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ ! ਕਿਹਾ- 'ਚੱਲਦਾ ਰਹੇਗਾ ਮੁਕੱਦਮਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News