ਦੁਨੀਆ ਭਰ ''ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

Friday, Nov 13, 2026 - 01:37 AM (IST)

ਦੁਨੀਆ ਭਰ ''ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

ਇੰਟਰਨੈਸ਼ਨਲ ਡੈਸਕ : ਦੁਨੀਆ ਭਰ ਦੇ ਲੱਖਾਂ ਦਫ਼ਤਰਾਂ ਦਾ ਕੰਮਕਾਜ ਉਸ ਵੇਲੇ ਅਚਾਨਕ ਰੁਕ ਗਿਆ, ਜਦੋਂ ਟੈਕਨਾਲੋਜੀ ਦੀ ਮੰਨੀ-ਪ੍ਰਮੰਨੀ ਕੰਪਨੀ ਮਾਈਕ੍ਰੋਸਾਫਟ (Microsoft) ਦੀ ਈਮੇਲ ਸੇਵਾ 'ਆਊਟਲੁੱਕ' (Outlook) ਅਤੇ 'ਮਾਈਕ੍ਰੋਸਾਫਟ 365' (Microsoft 365) ਦੇ ਸਰਵਰ ਠੱਪ ਹੋ ਗਏ। ਇਸ ਤਕਨੀਕੀ ਖ਼ਰਾਬੀ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਈਮੇਲ ਭੇਜਣ, ਪ੍ਰਾਪਤ ਕਰਨ ਅਤੇ ਆਪਣੇ ਅਕਾਊਂਟ ਵਿੱਚ ਲੌਗ-ਇਨ ਕਰਨ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

1 ਲੱਖ ਤੋਂ ਵੱਧ ਸ਼ਿਕਾਇਤਾਂ ਹੋਈਆਂ ਦਰਜ

ਆਨਲਾਈਨ ਸੇਵਾਵਾਂ ਦੇ ਠੱਪ ਹੋਣ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ 'ਡਾਊਨਡਿਟੈਕਟਰ' (DownDetector) ਅਨੁਸਾਰ, ਆਉਟਲੁੱਕ ਵਿੱਚ ਇਸ ਸਮੱਸਿਆ ਦੀ ਸ਼ੁਰੂਆਤ ਈਸਟਰਨ ਸਮੇਂ ਮੁਤਾਬਕ ਦੁਪਹਿਰ ਲਗਭਗ 1 ਵਜੇ ਹੋਈ। ਦੇਖਦੇ ਹੀ ਦੇਖਦੇ ਸ਼ਿਕਾਇਤਾਂ ਦਾ ਗ੍ਰਾਫ਼ ਤੇਜ਼ੀ ਨਾਲ ਉੱਪਰ ਚੜ੍ਹ ਗਿਆ ਅਤੇ ਆਉਟਲੁੱਕ ਨਾਲ ਜੁੜੀਆਂ 1,00,000 (1 ਲੱਖ) ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਸੇ ਤਰ੍ਹਾਂ ਮਾਈਕ੍ਰੋਸਾਫਟ 365 ਲਈ ਵੀ 15,000 ਤੋਂ ਵੱਧ ਯੂਜ਼ਰਜ਼ ਨੇ ਖ਼ਰਾਬੀ ਦੀ ਸ਼ਿਕਾਇਤ ਦਰਜ ਕਰਵਾਈ।

PunjabKesari

ਇਹ ਵੀ ਪੜ੍ਹੋ : ਵ੍ਹਾਈਟ ਹਾਊਸ ਨੇੜੇ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਨੇ 5 ਲੋਕਾਂ ਨੂੰ ਮਾਰੀ ਗੋਲੀ

ਕੰਪਨੀ ਨੇ ਦਿੱਤੀ ਜਾਣਕਾਰੀ 

ਮਾਈਕ੍ਰੋਸਾਫਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਸ ਆਊਟੇਜ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਪਨੀ ਮੁਤਾਬਕ, ਇਨਫਰਾਸਟ੍ਰਕਚਰ ਦੇ ਇੱਕ ਹਿੱਸੇ 'ਤੇ ਕਈ ਖੇਤਰਾਂ ਵਿੱਚ ਜ਼ਿਆਦਾ ਲੋਡ ਵਧਣ ਕਾਰਨ ਇਹ ਕਨੈਕਟੀਵਿਟੀ ਸਮੱਸਿਆ ਆਈ ਹੈ।

ਗਲੋਬਲ ਪੱਧਰ 'ਤੇ ਪਿਆ ਅਸਰ 

ਸ਼ੁਰੂਆਤ ਵਿੱਚ ਇਹ ਸਮੱਸਿਆ ਅਮਰੀਕਾ ਤੱਕ ਸੀਮਤ ਲੱਗ ਰਹੀ ਸੀ, ਪਰ ਬਾਅਦ ਵਿੱਚ ਕੰਪਨੀ ਨੇ ਪੁਸ਼ਟੀ ਕੀਤੀ ਕਿ ਇਸ ਦਾ ਅਸਰ ਗਲੋਬਲ (ਸੰਸਾਰ ਭਰ 'ਚ) ਪੈ ਸਕਦਾ ਹੈ। ਲੋਡ ਨੂੰ ਸੰਤੁਲਿਤ ਕਰਨ ਲਈ ਕੰਪਨੀ ਨੇ ਆਪਣੇ ਗਲੋਬਲ ਇਨਫਰਾਸਟ੍ਰਕਚਰ 'ਤੇ ਕਨੈਕਸ਼ਨ ਟ੍ਰੈਫਿਕ ਨੂੰ ਰੀ-ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, CM ਪੇਮਾ ਖਾਂਡੂ ਨੇ ਜਤਾਇਆ ਦੁੱਖ

ਸਟੇਟਸ ਪੇਜ ਵੀ ਹੋਇਆ ਡਾਊਨ

ਇਸ ਆਊਟੇਜ ਦੌਰਾਨ ਜਾਣਕਾਰੀ ਦੇਣ ਵਾਲਾ ਮਾਈਕ੍ਰੋਸਾਫਟ ਦਾ ਸਟੇਟਸ ਪੇਜ (status.cloud.microsoft) ਵੀ ਲੋਡਿੰਗ ਐਰਰ ਦਾ ਸ਼ਿਕਾਰ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਕੰਪਨੀ ਦੇ ਇੰਜੀਨੀਅਰ ਇਸ ਤਕਨੀਕੀ ਖ਼ਰਾਬੀ ਨੂੰ ਪੂਰੀ ਤਰ੍ਹਾਂ ਠੀਕ ਕਰਨ ਵਿੱਚ ਲੱਗੇ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8s

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News