ਹੈਰਾਨੀਜਨਕ ! ਗਿਲਹਰੀਆਂ ਕਾਰਨ ਰੱਦ ਹੋਈ ਰੇਲਗੱਡੀ, ਸਟਾਫ ਦੇ ਵੀ ਛੁਟੇ ਪਸੀਨੇ

Monday, Sep 23, 2024 - 12:06 PM (IST)

ਲੰਡਨ- ਆਮਤੌਰ 'ਤੇ ਤੁਸੀਂ ਇਹ ਸੁਣਿਆ ਹੋਵੇਗਾ ਕਿ ਖਰਾਬ ਮੌਸਮ ਜਾਂ ਤਕਨੀਕੀ ਖਰਾਬੀ ਕਾਰਨ ਕੋਈ ਰੇਲਗੱਡੀ ਰੱਦ ਹੋ ਗਈ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਰੇਲਗੱਡੀ ਨੂੰ ਦੋ ਗਿਲਹਰੀਆਂ ਕਾਰਨ ਰੱਦ ਕਰਨਾ ਪਿਆ ਹੋਵੇ। ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਬ੍ਰਿਟੇਨ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਰੇਲਗੱਡੀ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ। ਕਾਰਨ ਇਹ ਸੀ ਕਿ ਦੋ ਗਿਲਹਰੀਆਂ ਅਚਾਨਕ ਇਸ ਵਿੱਚ ਚੜ੍ਹ ਗਈਆਂ। ਰਿਪੋਰਟ ਮੁਤਾਬਕ ਇਨ੍ਹਾਂ ਗਿਲਹਰੀਆਂ ਨੇ ਅਜਿਹਾ ਹੰਗਾਮਾ ਕੀਤਾ ਕਿ ਯਾਤਰੀਆਂ ਦਾ ਸਫਰ ਕਰਨਾ ਮੁਸ਼ਕਿਲ ਹੋ ਗਿਆ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਗਿਲਹੀਆਂ ਰੇਲਗੱਡੀ ਤੋਂ ਉਤਰਨ ਤੋਂ ਇਨਕਾਰ ਕਰ ਰਹੀਆਂ ਸਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ।

ਦੋ ਗਿਲਹਰੀਆਂ ਨੇ ਰੱਦ ਕਰਵਾ ਦਿੱਤੀ ਰੇਲਗੱਡੀ

ਇਹ ਹੈਰਾਨ ਕਰਨ ਵਾਲੀ ਘਟਨਾ ਗ੍ਰੇਟ ਵੈਸਟਰਨ ਰੇਲਵੇ ਦੀ ਰੇਲਗੱਡੀ ਵਿੱਚ ਵਾਪਰੀ, ਜੋ ਰੀਡਿੰਗ ਤੋਂ ਗੈਟਵਿਕ ਏਅਰਪੋਰਟ ਜਾ ਰਹੀ ਸੀ।ਰੇਲਗੱਡੀ 'ਚ ਸਫਰ ਕਰ ਰਹੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਦੋ ਗਿਲਹਰੀਆਂ ਅਚਾਨਕ ਡੱਬੇ 'ਚ ਵੜ ਗਈਆਂ। ਦੋਵਾਂ ਨੇ ਘਬਰਾਹਟ ਵਿੱਚ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਯਾਤਰੀਆਂ ਨੂੰ ਤੁਰੰਤ ਦੂਜੇ ਡੱਬੇ ਵਿੱਚ ਭੇਜ ਦਿੱਤਾ ਗਿਆ ਅਤੇ ਟਰੇਨ ਮੈਨੇਜਰ ਨੇ ਪਿਛਲੇ ਡੱਬੇ ਨੂੰ ਤਾਲਾ ਲਗਾ ਦਿੱਤਾ। ਰੇਡਿੱਲ ਸਟੇਸ਼ਨ 'ਤੇ ਰੇਲਵੇ ਸਟਾਫ ਨੇ ਗਿਲਹਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਕ ਗਿਲਹਰੀ ਇੰਨੀ ਜ਼ਿੱਦੀ ਸੀ ਕਿ ਰੇਲਗੱਡੀ ਨੂੰ ਰੱਦ ਕਰਨਾ ਪਿਆ। ਗਿਲਹਰੀ ਕਦੇ ਸੀਟ ਦੇ ਕੋਨੇ ਵਿੱਚ ਲੁਕ ਜਾਂਦੀ ਸੀ। ਤਾਂ ਕਦੇ ਕਿਸੇ ਯਾਤਰੀ ਦੇ ਬੈਗ ਵਿੱਚ। ਹਾਲਾਤ ਇੰਝ ਬਣੇ ਕਿ ਦੋ ਗਿਲਹੀਆਂ ਨੂੰ ਫੜਦਿਆਂ ਇੱਕ ਰੇਲਵੇ ਮੁਲਾਜ਼ਮ ਦੇ ਪਸੀਨੇ ਛੁੱਟ ਗਏ। ਆਖ਼ਰ ਬ੍ਰਿਟੇਨ ਦੀ ਰੇਲਵੇ ਨੂੰ ਦੋ ਗਿਲਹਰੀਆਂ ਤੋਂ ਹਾਰ ਮੰਨਣੀ ਪਈ।

ਪੜ੍ਹੋ ਇਹ ਅਹਿਮ ਖ਼ਬਰ- ਜੇਕਰ ਨਵੰਬਰ 'ਚ ਹਾਰ ਗਿਆ ਤਾਂ.....ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਐਲਾਨ

ਸੋਸ਼ਲ ਮੀਡੀਆ 'ਤੇ ਪ੍ਰਤੀਕਰਮ 

ਇਸ ਅਨੋਖੀ ਘਟਨਾ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਟਿੱਪਣੀਆਂ ਦਾ ਹੜ੍ਹ ਆ ਗਿਆ, ਕੁਝ ਨੇ ਪੁੱਛਿਆ ਕਿ ਯਾਤਰੀਆਂ ਨੂੰ ਇੰਨਾ ਇਤਰਾਜ਼ ਕਿਉਂ ਹੈ। ਕੀ ਹੁਣ ਗਿਲਹਰੀਆਂ ਨੂੰ ਵੀ ਰੇਲਗੱਡੀ ਵਿੱਚ ਚੜ੍ਹਨ ਲਈ ਟਿਕਟ ਦੀ ਲੋੜ ਪਵੇਗੀ? ਜਦੋਂ ਕਿ ਕਿਸੇ ਨੇ ਕਿਹਾ - ਬ੍ਰਿਟੇਨ ਦੀਆਂ ਗਿਲਹਰੀਆਂ ਵੀ ਇੰਨੀਆਂ ਜ਼ਿੱਦੀ ਹਨ, ਜਿਵੇਂ ਉਹ ਕੋਈ ਰਾਜਾ ਜਾਂ ਸਮਰਾਟ ਹੋਣ! ਜਦੋਂ ਕਿ ਹੋਰਨਾਂ ਦਾ ਕਹਿਣਾ ਸੀ ਕਿ ਸ਼ਾਇਦ ਗਿਲਹਰੀਆਂ ਨੇ ਰੇਲਗੱਡੀ ਨੂੰ ਆਪਣਾ ਨਵਾਂ ਘਰ ਸਮਝ ਲਿਆ ਸੀ। ਬ੍ਰਿਟੇਨ ਵਿਚ ਗਿਲਹਰੀਆਂ ਦੀਆਂ ਦੋ ਕਿਸਮਾਂ ਪਾਈਆਂ ਜਾਂਦੀਆਂ ਹਨ। ਯੂਰਪੀਅਨ ਲਾਲ ਗਿਲਹਰੀ ਅਤੇ ਸਲੇਟੀ ਗਿਲਹਰੀ। ਅਮਰੀਕਾ ਤੋਂ ਆਈਆਂ ਸਲੇਟੀ ਗਿਲਹੀਆਂ ਦੀ ਗਿਣਤੀ ਹੁਣ ਲਗਭਗ 2.5 ਮਿਲੀਅਨ ਹੈ, ਜਦੋਂ ਕਿ ਲਾਲ ਗਿਲਹਰੀਆਂ ਦੀ ਗਿਣਤੀ ਘਟ ਕੇ ਸਿਰਫ 1.4 ਲੱਖ ਰਹਿ ਗਈ ਹੈ, ਜਿਸ ਨਾਲ ਉਹ ਖ਼ਤਰੇ ਵਿਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News