ਅਲਬਰਟਾ ''ਚ ਵਾਪਰਿਆ ਟ੍ਰੇਨ ਹਾਦਸਾ, 20 ਬੋਗੀਆਂ ਲੀਹ ਤੋਂ ਲੱਥੀਆਂ

Saturday, Oct 12, 2019 - 12:30 AM (IST)

ਅਲਬਰਟਾ ''ਚ ਵਾਪਰਿਆ ਟ੍ਰੇਨ ਹਾਦਸਾ, 20 ਬੋਗੀਆਂ ਲੀਹ ਤੋਂ ਲੱਥੀਆਂ

ਐਡਮੋਂਟਨ (ਏਜੰਸੀ)- ਅਲਬਰਟਾ ਦੇ ਲੇਥਬ੍ਰਿਜ 'ਤੇ ਸ਼ੁੱਕਰਵਾਰ ਸਵੇਰੇ ਇਕ ਰੇਲਗੱਡੀ ਲੀਹ ਤੋਂ ਉੱਤਰ ਕੇ ਪਲਟ ਗਈ। ਇਹ ਹਾਦਸਾ ਸ਼ੁੱਕਰਵਾਰ ਤੜਕੇ 2 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੀਆਂ ਤਕਰੀਬਨ 20 ਬੋਗੀਆਂ ਲੀਹ ਤੋਂ ਉੱਤਰ ਗਈਆਂ। ਇਨ੍ਹਾਂ ਬੋਗੀਆਂ ਵਿਚ ਕਣਕ ਲੱਦੀ ਹੋਈ ਸੀ। ਫਿਲਹਾਲ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਚਨਾ ਮਿਲਦਿਆਂ ਹੀ ਜਾਂਚ ਅਧਿਕਾਰੀ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਤੁਰੰਤ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਰਾਹਤ ਕਾਰਜ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਰੇਲਗੱਡੀ ਦੀਆਂ ਇਨ੍ਹਾਂ ਬੋਗੀਆਂ ਵਿਚ ਕਣਕ ਲੱਦੀ ਹੋਈ ਸੀ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਟਰਾਂਸਪੋਰਟ ਸੇਫਟੀ ਬੋਰਡ ਦੇ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਇਸ ਹਾਦਸੇ ਤੋਂ ਬਾਅਦ ਵੈਸਟਬਾਉਂਡ ਦਾ ਟ੍ਰੈਫਿਕ ਹਾਈਵੇ ਨੰਬਰ 3 ਵੱਲ ਡਾਈਵਰਟ ਕਰ ਦਿੱਤਾ ਗਿਆ।


author

Sunny Mehra

Content Editor

Related News