ਈਰਾਨ ’ਚ ਟ੍ਰੈਫਿਕ ਹਾਦਸੇ ’ਚ 28 ਅਫਗਾਨ ਸ਼ਹਿਰੀ ਹਲਾਕ, 21 ਜ਼ਖ਼ਮੀ

11/15/2019 11:43:58 PM

ਤਹਿਰਾਨ – ਖਾਸ਼ ਕਸਬੇ ਦੇ ਨੇੜੇ ਟ੍ਰੈਫਿਕ ਹਾਦਸੇ ਵਿਚ 28 ਅਫਗਾਨ ਸ਼ਹਿਰੀ ਹਲਾਕ ਹੋ ਗਏ, ਜਦੋਂਕਿ 21 ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਖਬਰਾਂ ਮੁਤਾਬਕ 2 ਗੱਡੀਆਂ ਵਿਚ ਖੌਫਨਾਕ ਟੱਕਰ ਦੇ ਨਤੀਜੇ ਵਿਚ 28 ਵਿਅਕਤੀ ਹਲਾਕ ਤੇ 21 ਜ਼ਖ਼ਮੀ ਹੋ ਗਏ। ਹਲਾਕ ਹੋਣ ਵਾਲਿਆਂ ਦਾ ਸਬੰਧ ਅਫਗਾਨਿਸਤਾਨ ਨਾਲ ਹੈ। ਅਧਿਕਾਰੀਆਂ ਅਨੁਸਾਰ ਇਹ ਇਲਾਕਾ ਅਫਗਾਨ ਸ਼ਹਿਰੀਆਂ ਵਲੋਂ ਸਮੱਗਲਿੰਗ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਈਰਾਨ ਦਾ ਨਾਂ ਟ੍ਰੈਫਿਕ ਉਲੰਘਣਾ ਕਰਨ ਵਾਲੇ ਬਦਤਰੀਨ ਦੇਸ਼ਾਂ ਵਿਚ ਆਉਂਦਾ ਹੈ, ਜਿਥੇ ਹਰ ਸਾਲ ਟ੍ਰੈਫਿਕ ਹਾਦਸਿਆਂ ਵਿਚ 17 ਹਜ਼ਾਰ ਤੋਂ ਵੱਧ ਲੋਕ ਮਾਰੇ ਜਾਂਦੇ ਹਨ।


Khushdeep Jassi

Content Editor

Related News