ਦੁਬਈ ’ਚ ਸ਼ਾਹਰੁਖ ਖਾਨ ਦੇ ਨਾਂ ’ਤੇ ਰੱਖਿਆ ਟਾਵਰ ਦਾ ਨਾਂ
Sunday, Nov 16, 2025 - 01:42 AM (IST)
ਨਵੀਂ ਦਿੱਲੀ (ਭਾਸ਼ਾ) – ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ’ਤੇ ਇਕ ਲੰਮੀ ਪੋਸਟ ਲਿਖ ਕੇ ਦੁਬਈ ਵਿਚ ਇਕ ਕਮਰਸ਼ੀਅਲ ਟਾਵਰ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖੇ ਜਾਣ ’ਤੇ ਧੰਨਵਾਦ ਪ੍ਰਗਟ ਕੀਤਾ। ਇਸ ਕਮਰਸ਼ੀਅਲ ਟਾਵਰ ਨੂੰ ‘ਸ਼ਾਹਰੁਖਜ਼’ ਕਿਹਾ ਜਾਵੇਗਾ ਅਤੇ ਇਸ ਦੇ ਸਾਲ 2029 ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਐਂਟਰੀ ਗੇਟ ’ਤੇ ਅਭਿਨੇਤਾ ਦੀ ਇਕ ਮੂਰਤੀ ਵੀ ਸਥਾਪਤ ਹੋਵੇਗੀ।
ਸ਼ਾਹਰੁਖ ਨੇ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਨਾਂ ‘ਸ਼ਹਿਰ ਦੇ ਲੈਂਡਸਕੇਪ ਦਾ ਅਟੁੱਟ ਅੰਗ’ ਬਣ ਗਿਆ ਹੈ। ਉਨ੍ਹਾਂ ਲਿਖਿਆ– ‘‘ਦੁਬਈ ਵਿਚ ਇਕ ‘ਲੈਂਡਮਾਰਕ’ ਦਾ ਮੇਰੇ ਨਾਂ ’ਤੇ ਹੋਣਾ ਅਤੇ ਹਮੇਸ਼ਾ ਲਈ ਸ਼ਹਿਰ ਦੇ ਲੈਂਡਸਕੇਪ ਦਾ ਅਟੁੱਟ ਅੰਗ ਬਣ ਜਾਣਾ, ਇਹ ਮੇਰੇ ਲਈ ਨਿਮਰਤਾ ਭਰਿਆ ਤੇ ਬੇਹੱਦ ਭਾਵੁਕ ਕਰਨ ਵਾਲਾ ਹੈ। ਦੁਬਈ ਹਮੇਸ਼ਾ ਤੋਂ ਮੇਰੇ ਲਈ ਖਾਸ ਜਗ੍ਹਾ ਰਹੀ ਹੈ–ਇਕ ਅਜਿਹਾ ਸ਼ਹਿਰ ਜੋ ਸੁਪਨਿਆਂ, ਇੱਛਾਵਾਂ ਤੇ ਸੰਭਾਵਨਾਵਾਂ ਦਾ ਜਸ਼ਨ ਮਨਾਉਂਦਾ ਹੈ।’’
