ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ ਦੇ ਸਹਿਯੋਗ ਨਾਲ ਟੂਰਨਾਮੈਂਟ ਆਯੋਜਿਤ, ਇਸ ਟੀਮ ਨੇ ਮਾਰੀ ਬਾਜ਼ੀ

Monday, Aug 19, 2024 - 02:39 PM (IST)

ਵੈਨਕੂਵਰ, (ਮਲਕੀਤ ਸਿੰਘ)-‘ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੀ 10975-126 ਏ ਸਟਰੀਟ ’ਤੇ ਸਥਿਤ ਪਾਰਕ ’ਚ ‘ਯੰਗ ਰਾਇਲ ਕਿੰਗਜ਼ ਕਬੱਡੀ ਕੱਪ 2024’ ਤਹਿਤ ਇਕ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਪੁੱਜੇ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਜਿੱਥੇ ਕਬੱਡੀ ਖਿਡਾਰੀਆਂ ਦੇ ਸਰੀਰਿਕ ਜੌਹਰਾਂ ਨੂੰ ਨੇੜਿਓਂ ਤੱਕਿਆ, ਉਥੇ ਰੰਗਾਰੰਗ ਪ੍ਰੋਗਰਾਮ ਦਾ ਵੀ ਆਨੰਦ ਮਾਣਿਆ। ਅਚਾਨਕ ਪਏ ਮੀਂਹ ਕਾਰਨ ਟੂਰਨਾਮੈਂਟ ਜਿੱਥੇ ਸਮੇਂ ਤੋਂ ਕੁਝ ਘੰਟੇ ਪੱਛੜ ਕੇ ਆਰੰਭ ਹੋਏ। ਇਸ ਕਬੱਡੀ ਟੂਰਨਾਮੈਂਟ ’ਚ ਸ਼ਾਮ ਵੇਲੇ ਤੀਕ ਕਬੱਡੀ ਪ੍ਰੇਮੀਆਂ ਦੀ ਬਹੁਤਾਤ ਕਾਰਨ ਇਕੇਰਾ ਕਬੱਡੀ ਵਾਲੇ ਪਾਰਕ ’ਚ ਪੂਰੀ ਰੌਣਕ ਵਾਲਾ ਮਾਹੌਲ ਸਿਰਜਿਆ ਨਜ਼ਰੀ ਆਇਆ। 

PunjabKesari

PunjabKesari

PunjabKesari

ਇਕ ਰੋਜ਼ਾ ਟੂਰਨਾਮੈਂਟ ’ਚ ਵੱਖ-ਵੱਖ ਕਬੱਡੀ ਟੀਮਾਂ ਦੇ ਕੁਲ 6 ਮੈਚ ਕਰਵਾਏ ਗਏ। ਇਸ ਦੌਰਾਨ ਫ਼ਾਈਨਲ ਮੁਕਾਬਲੇ ’ਚ ਹਰਜੀਤ ਬਾਜਾਖਾਨਾ ਕਲੱਬ ਦੀ ਟੀਮ ਪਹਿਲੇ ਅਤੇ ਪੰਜਾਬ ਸਪੋਰਟਸ ਕਲੱਬ ਦੀ ਟੀਮ ਦੂਸਰੇ ਨੰਬਰ ’ਤੇ ਰਹੀ। ਇਸ ਟੂਰਨਾਮੈਂਟ ਦੌਰਾਨ ਅੰਬਾ ਸੁਰਸਿੰਘ ਵਾਲੇ ਨੂੰ ਬੈਸਟ ਰੇਡਰ ਅਤੇ ਅੰਮ੍ਰਿਤ ਵਸਾਲਪੁਰ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ। ਸਭ ਤੋਂ ਦਿਲਚਸਪ ਮੈਚ ਭਾਰਤ ਦੇ ਚੜ੍ਹਦੇ ਪੰਜਾਬ ਅਤੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਦਰਮਿਆਨ ਵੇਖਣਯੋਗ ਸੀ। ਪੰਜਾਬੀ ਮੂਲ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਇਸ ਟੂਰਨਾਮੈਂਟ ’ਚ ਉਚੇਚੇ ਤੌਰ ’ਤੇ ਹਾਜ਼ਰੀ ਭਰੀ ਗਈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਆਯੋਜਿਤ

ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕ ਆਤਮਾ ਸਿੰਘ ਅਤੇ ਬਲਜਿੰਦਰ ਰਿੰਪੀ ਵੱਲੋਂ ਗਾਏ ਗਏ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਹੋਰ ਵੀ ਦਿਲਚਸਪ ਅਤੇ ਰੰਗੀਨ ਬਣ ਗਿਆ ਮਹਿਸੂਸ ਹੋਇਆ। ਟੂਰਨਾਮੈਂਟ ਵਾਲੇ ਪਾਰਕ ਦੇ ਇਕ ਕੋਨੇ ’ਚ ਸਰੀ ਦੇ ਪ੍ਰਸਿੱਧ  ਮੁਗਲ ਗਾਰਡਨ ਰੈਸਟੋਰੈਂਟ ਦੀ ਟੀਮ ਵੱਲੋਂ ਬਹੁਤ ਹੀ ਵਾਜਿਬ ਰੇਟਾਂ ’ਤੇ ਮੁਹੱਈਆ ਕਰਵਾਏ ਗਏ ਤਾਜ਼ਾ ਪੰਜਾਬੀ ਖਾਣਿਆਂ ਦਾ ਚਾਹਵਾਨਾਂ ਵੱਲੋਂ ਪੂਰਾ ਆਨੰਦ ਮਾਣਿਆ ਗਿਆ। ਇਸ ਮੌਕੇ ’ਤੇ ਪੁੱਜੀ ਕੰਸ਼ਰਵੇਟਿਵ ਪਾਰਟੀ ਦੀ ਆਗੂ ਤ੍ਰਿਪਤ ਅਟਵਾਲ ਵੱਲੋਂ ਪੰਜਾਬੀ ਭਾਈਚਾਰੇ ਵੱਲੋਂ ਅਜਿਹੇ ਟੂਰਨਾਮੈਂਟ ਕਰਵਾਏ ਜਾਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਬੱਲ, ਨੀਟੂ ਕੰਗ, ਬਲਬੀਰ ਬੈਂਸ, ਨਿੱਕਾ ਨਕੋਦਰ, ਰਾਜ ਪੁਰੇਵਾਲ, ਮੇਜ਼ਰ ਨੱਤ, ਸੋਨੂੰ ਜੰਪ, ਪਾਲੀ ਬੁਰਜ, ਦਲਾ ਸੁਰਖਪੁਰ, ਦੇਵ ਮਾਨ, ਬਲਜੀਤ ਔਜਲਾ, ਜੱਸ ਖਹਿਰਾ, ਉਕਾਰ ਮਾਨ, ਸੁਖਬੀਰ ਅਟਵਾਲ, ਸ਼ਿੰਦਾ ਅਚਰਵਾਲ, ਸਰਬਜੀਤ ਭੱਟੀ, ਨਿਰਭੈ ਸਿੰਘ ਕੈਂਥ (ਨਿਉ ਵੇਅ ਰੇਲਿੰਗ), ਸੁੱਖੀ (ਐਕੋਰੇਟ ਰੇਲਿੰਗ), ਬਰਜਿੰਦਰ ਢਿੱਲੋਂ, ਗੁਰਮੀਤ ਸਿੰਘ (ਮੁਗਲ ਗਾਰਡਨ) ਆਦਿ ਸਨ। ਇਸ ਟੂਰਨਾਮੈਂਟ ਦੌਰਾਨ ਕੁਮੈਂਟਰੀ ਕਰਨ ਦੀ ਜ਼ਿੰਮੇਵਾਰੀ ਮੌਂਗੀ ਢਿੱਲੋਂ (ਸਮਾਧ ਭਾਈ), ਸੁੱਖ ਗੋਲੇਵਾਲੀਆ, ਦਿਲਸ਼ਾਦ ਈ. ਸੀ. ਅਤੇ ਬਿੱਲਾ ਭੱਟੀ ਵੱਲੋਂ ਬੜੇ ਹੀ ਦਿਲਕਸ਼ ਅੰਦਾਜ਼ ਨਾਲ ਨਿਭਾਈ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News