ਆਸਟ੍ਰੇਲੀਆ : ਦੋ ਹਫਤਿਆਂ ਤੋਂ ਲਾਪਤਾ 2 ਸੈਲਾਨੀ ਮਿਲੇ, ਇਕ ਦੀ ਭਾਲ ਜਾਰੀ

12/03/2019 3:07:59 PM

ਸਿਡਨੀ— ਆਸਟ੍ਰੇਲੀਆ 'ਚ ਦੋ ਹਫਤਿਆਂ ਤੋਂ ਲਾਪਤਾ ਹੋਏ ਦੋ ਸੈਲਾਨੀ ਸੁਰੱਖਿਅਤ ਮਿਲ ਗਏ ਹਨ ਜਦਕਿ ਇਕ ਅਜੇ ਵੀ ਲਾਪਤਾ ਹੈ। ਸਥਾਨਕ ਪੁਲਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਅਲਾਇਸ ਸਪ੍ਰਿੰਗਜ਼ 'ਚ ਘੁੰਮਣ ਗਏ 3 ਦੋਸਤ 19 ਨਵੰਬਰ ਨੂੰ ਲਾਪਤਾ ਹੋ ਗਏ, ਜਿਨ੍ਹਾਂ ਦੀ ਕਾਰ ਨਦੀ 'ਚ ਡਿੱਗ ਗਈ।
ਤਿੰਨੋਂ ਦੋਸਤ ਰੈਸਕਿਊ ਟੀਮ ਦੀ ਉਡੀਕ 'ਚ 3 ਦਿਨਾਂ ਤਕ ਉੱਥੇ ਹੀ ਰਹੇ ਪਰ ਜਦ ਉਨ੍ਹਾਂ ਨੂੰ ਕੁੱਝ ਨਾ ਮਿਲਿਆ ਤਾਂ ਇਨ੍ਹਾਂ 'ਚੋਂ 2 ਨੇ ਅੱਗੇ ਵਧਣ ਦੀ ਸੋਚੀ। ਉਨ੍ਹਾਂ ਨੇ ਫੈਂਸਿੰਗ ਦੇ ਨਾਲ-ਨਾਲ ਤੁਰਨਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਕਿਸੇ ਰਿਹਾਇਸ਼ੀ ਇਲਾਕੇ ਤਕ ਜ਼ਰੂਰ ਪੁੱਜ ਜਾਣਗੇ।

ਪੁਲਸ ਦਾ ਕਹਿਣਾ ਹੈ ਕਿ ਇਕ ਲੋਕਲ ਵਿਅਕਤੀ ਨੂੰ ਇਨ੍ਹਾਂ 'ਚੋਂ ਇਕ ਵਿਅਕਤੀ ਮਿਲਿਆ। ਇਸ ਮਗਰੋਂ ਦੂਜੇ ਸੈਲਾਨੀ ਨੂੰ ਐਤਵਾਰ ਨੂੰ ਲੱਭਿਆ ਗਿਆ। ਉਸ ਨੂੰ ਡੀਹਾਈਡ੍ਰੇਸ਼ਨ ਹੋ ਗਈ ਸੀ ਪਰ ਹੁਣ ਹਾਲਤ ਕਾਫੀ ਠੀਕ ਹੈ।
ਇਨ੍ਹਾਂ ਦੋਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕੋਲ ਰੱਖੇ ਬਿਸਕੁਟਾਂ, ਵੋਡਕਾ ਨਾਲ ਕੰਮ ਚਲਾਇਆ ਤੇ ਕਈ ਵਾਰ ਉਨ੍ਹਾਂ ਨੂੰ ਪਸ਼ੂਆਂ ਲਈ ਰੱਖੇ ਗਏ ਪਾਣੀ ਨਾਲ ਹੀ ਪਿਆਸ ਬੁਝਾਉਣੀ ਪਈ। 46 ਸਾਲਾ ਸੈਲਾਨੀ ਦੀ ਅਜੇ ਭਾਲ ਕੀਤੀ ਜਾ ਰਹੀ ਹੈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਜਦ ਉਹ ਉਸ ਨੂੰ ਛੱਡ ਕੇ ਗਏ ਸਨ, ਤਦ ਉਸ ਦੀ ਹਾਲਤ ਠੀਕ ਸੀ। ਉਸ ਨੂੰ ਲੱਭਣ ਲਈ ਹਵਾਈ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਨੂੰ ਆਸ ਹੈ ਕਿ ਉਹ ਠੀਕ ਹੋਵੇਗੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


Related News