ਇਸ ਬੀਚ ''ਤੇ ਲਈ ਸੈਲਫੀ ਤਾਂ ਹੋ ਸਕਦੀ ਹੈ ਸਜ਼ਾ-ਏ-ਮੌਤ
Sunday, Apr 07, 2019 - 04:42 PM (IST)

ਬੈਂਕਾਕ— ਥਾਈਲੈਂਡ ਦੇ ਫੁਕੇਟ ਆਈਲੈਂਡ 'ਤੇ ਮਸ਼ਹੂਰ ਬੀਚ 'ਤੇ ਸੈਲਫੀ ਲੈਣ 'ਤੇ ਟੂਰਿਸਟ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਥਾਈਲੈਂਡ ਦੇ ਸੁਰੱਖਿਆ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨੇੜੇ ਫਲਾਈਟਾਂ ਉਡਣ ਕਾਰਨ ਲੋਕਾਂ ਨੂੰ ਇਥੇ ਸੈਲਫੀ ਲੈਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸੈਲਫੀ ਲੈਣ ਨਾਲ ਨੇੜੇ ਉਡ ਰਹੀ ਫਲਾਈਟ ਦੇ ਪਾਇਲਟ ਦਾ ਧਿਆਨ ਭਟਕ ਸਕਦਾ ਹੈ ਤੇ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮ ਤੋੜਨ ਵਾਲੇ ਟੂਰਿਸਟ ਨੂੰ ਮੌਤ ਦੀ ਸਜ਼ਾ ਤੱਕ ਹੋ ਸਕਦੀ ਹੈ। ਇਸ ਦੇ ਲਈ ਬੀਚ 'ਤੇ ਇਕ ਘੇਰਾ ਬਣਾਇਆ ਜਾਵੇਗਾ, ਜਿਥੇ ਟੂਰਿਸਟ ਨੂੰ ਸੈਲਫੀ ਲੈਣ ਤੋਂ ਰੋਕਿਆ ਜਾਵੇਗਾ। ਫੁਕੇਟ ਆਈਲੈਂਡ 'ਤੇ ਸਥਿਤ ਏਅਰਪੋਰਟ ਬਹੁਤ ਵਿਅਸਤ ਰਹਿੰਦਾ ਹੈ ਤੇ ਇਥੇ ਲੋਕ ਨੇੜੇ ਉਡ ਰਹੀਆਂ ਫਲਾਈਟਾਂ ਦੇ ਨਾਲ ਅਕਸਰ ਸੈਲਫੀ ਕਲਿਕ ਕਰਦੇ ਨਜ਼ਰ ਆਉਂਦੇ ਹਨ। ਇਸੇ ਕਾਰਨ ਇਹ ਮਸ਼ਹੂਰ ਟੂਰਿਸਟ ਅਟ੍ਰੈਕਸ਼ਨ ਵੀ ਬਣ ਗਿਆ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਫੋਟੋਜ਼ 'ਚ ਜੈੱਟ ਟੂਰਿਸਟ ਦੇ ਬਿੱਲਕੁਲ ਨੇੜੇਓਂ ਲੰਘਦੇ ਹੋਏ ਨਜ਼ਰ ਆਉਂਦੇ ਹਨ। ਇਨ੍ਹਾਂ ਫੋਟੋਆਂ ਦੇ ਕਾਰਨ ਏਅਰਪੋਰਟ ਦੇ ਅਧਿਕਾਰੀ ਪਰੇਸ਼ਾਨ ਹੋ ਗਏ ਹਨ। ਹੁਣ ਤੱਕ ਵਾਰਨਿੰਗ ਦਿੱਤੇ ਜਾਣ ਦੇ ਬਾਵਜੂਦ ਟੂਰਿਸਟ ਸੈਲਫੀ ਲੈਣ ਇਥੇ ਪਹੁੰਚ ਰਹੇ ਹਨ।
ਹਾਲਾਂਕਿ ਅਧਿਕਾਰੀਆਂ ਨੇ ਇਕ ਨਵੀਂ ਦੱਸਿਆ ਕਿ ਕਿਵੇਂ ਤਸਵੀਰਾਂ ਖਿੱਚਣ ਨਾਲ ਫਲਾਈਟ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ। ਪਰੰਤੂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਡਰੋਨ ਜਾਂ ਲੈਜ਼ਲ ਪੈੱਨ ਨਾਲ ਫਲਾਈਟ ਡਿਸਟ੍ਰੈਕਟ ਹੋ ਸਕਦੀ ਹੈ, ਉਸੇ ਤਰ੍ਹਾਂ ਸੈਲਫੀ ਨਾਲ ਵੀ ਅਸਰ ਹੋ ਸਕਦਾ ਹੈ। ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਨਿਯਮ ਤੋੜਨ ਵਾਲੇ ਲੋਕਾਂ 'ਤੇ ਉਸੇ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ, ਜਿਸ 'ਚ ਜ਼ਿਆਦਾਤਰ ਮਜ਼ਾ ਮੌਤ ਹੈ।