ਟੋਰਾਂਟੋ : ਨਾਬਾਲਗ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਪੁਜਾਰੀ ਗ੍ਰਿਫਤਾਰ

10/22/2020 3:21:13 PM

ਨਿਊਯਾਰਕ/ਟੋਰਾਂਟੋ, ( ਰਾਜ ਗੋਗਨਾ )- ਬੀਤੇ ਦਿਨ ਕੈਨੇਡਾ ਦੀ ਟੋਰਾਂਟੋ ਪੁਲਸ ਨੇ ਇਕ 68 ਸਾਲਾ ਭਾਰਤੀ ਮੂਲ ਦੇ ਸਵਾਮੀ ਪੁਸ਼ਕਰਾਨੰਦ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਧਾਰਮਿਕ ਆਗੂ ਉੱਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਸੰਨ 1994 ਤੋਂ 1997 ਵਿਚ ਇਕ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਪੁਲਸ ਦਾ ਕਹਿਣਾ ਹੈ ਕਿ ਨਾਬਾਲਗ ਬੱਚੀ ਕਈ ਸਾਲ ਆਪਣੇ ਪਰਿਵਾਰ ਨਾਲ ਇਟੋਬਿਕੋ ਦੇ 2107 ਕੋਡਲਿਨ ਕ੍ਰੇਸੈਂਟ ਵਿਖੇ ਸਥਿਤ ਭਾਰਤ ਸੇਵਾ ਆਸ਼ਰਮ ਸੰਘ ਕੈਨੇਡਾ ਨਾਂ ਦੇ ਰਿਸ ਮੰਦਰ ਵਿਚ ਜਾਂਦੀ ਰਹੀ ਸੀ, ਜਿੱਥੇ ਦੋਸ਼ੀ ਨੇ ਉਸ ਦਾ ਲਗਾਤਾਰ ਸਰੀਰਕ ਸ਼ੋਸ਼ਣ ਕੀਤਾ ਸੀ ਤੇ ਉਸ ਵੇਲੇ ਲੜਕੀ ਦੀ ਉਮਰ ਬਹੁਤ ਹੀ ਘੱਟ ਸੀ ‌। ਪੁਲਸ ਨੇ ਦੱਸਿਆ ਹੈ ਕਿ 1 ਜੂਨ 1994 ਅਤੇ 31 ਦਸੰਬਰ 1997 ਵਿਚਕਾਰ, ਲੜਕੀ ਦਾ ਮੰਦਰ ਵਿਚ ਸਵਾਮੀ ਵਲੋਂ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ । ਘਟਨਾਵਾਂ ਸਮੇਂ ਕੁੜੀ ਦੀ ਉਮਰ ਸਿਰਫ 8 ਤੋਂ 11 ਸਾਲ ਵਿਚਕਾਰ ਸੀ। ਦੂਜੇ ਪਾਸੇ, ਮੁਲਜ਼ਮ ਦੀ ਉਮਰ 42 ਤੋਂ 47 ਸਾਲ ਦੇ ਕਰੀਬ ਸੀ।

ਟੋਰਾਂਟੋ ਦੇ ਸਵਾਮੀ ਪੁਸ਼ਕਰਾਨੰਦ ਨੂੰ ਲੰਘੇ ਮੰਗਲਵਾਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। 68 ਸਾਲਾ ਇਸ ਵਿਅਕਤੀ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਪੁਲਸ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ, ਜਿਨ੍ਹਾਂ ਦਾ ਇਸ ਦਰਿੰਦੇ ਵੱਲੋਂ ਸ਼ੋਸ਼ਣ ਕੀਤਾ ਗਿਆ ਹੋਵੇਗਾ। 


Lalita Mam

Content Editor

Related News