ਟੋਰਾਂਟੋ ਦੇ ਹਾਈਵੇਅ 401 ''ਤੇ ਭਿਆਨਕ ਹਾਦਸਾ, 2 ਗੰਭੀਰ ਜ਼ਖਮੀ
Monday, Feb 12, 2018 - 11:44 PM (IST)

ਟੋਰਾਂਟੋ — ਟੋਰਾਂਟੋ ਦੇ ਹਾਈਵੇਅ 401 'ਤੇ 2 ਵਿਅਕਤੀਆਂ ਨੂੰ ਉਸ ਵੇਲੇ ਹਸਪਤਾਲ ਲਿਜਾਇਆ ਗਿਆ ਜਦੋਂ ਹਾਈਵੇਅ 401 'ਤੇ ਹੋਈ ਅਨੇਕਾ ਵਾਹਨਾਂ ਦੀ ਆਪਸੀ ਟੱਕਰ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਟੋਰਾਂਟੋ ਪੁਲਸ ਦੇ ਅਧਿਕਾਰੀ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਅੱਜ (ਸੋਮਵਾਰ) ਸਵੇਰੇ 11 ਵਜੇ ਟੋਰਾਂਟੋ ਹਾਈਵੇਅ 401 'ਤੇ ਉਦੋਂ ਵਾਪਰਿਆ ਜਦੋਂ ਅਨੇਕਾ ਵਾਹਨ ਆਪਸ 'ਚ ਟਕਰਾ ਗਏ। ਜਿਸ 'ਚ 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੋਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡੇ ਪੁਲਸ ਮੁਲਾਜ਼ਮ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਇਹ ਹਾਦਸਾ ਕਿਸ ਕਾਰਨ ਹੋਇਆ। ਪੁਲਸ ਅਤੇ ਹਸਪਤਾਲ ਨੇ ਅਜੇ ਉਨ੍ਹਾਂ ਜ਼ਖਮੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਸ ਵੱਲੋਂ ਹਾਈਵੇਅ 401 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਕਦੋਂ ਖੋਲਿਆ ਜਾਵੇਗਾ ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।