ਟੋਰਾਂਟੋ : ਕਤਲ ਦੇ ਦੋਸ਼ ’ਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ, ਜਾਣੋ ਕਿਵੇਂ ਆਈਆਂ ਇਕ-ਦੂਜੇ ਦੇ ਸੰਪਰਕ ’ਚ

Friday, Dec 23, 2022 - 01:22 AM (IST)

ਟੋਰਾਂਟੋ : ਕਤਲ ਦੇ ਦੋਸ਼ ’ਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ, ਜਾਣੋ ਕਿਵੇਂ ਆਈਆਂ ਇਕ-ਦੂਜੇ ਦੇ ਸੰਪਰਕ ’ਚ

ਟੋਰਾਂਟੋ (ਗੌਤਮ) : ਟੋਰਾਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਯਾਰਕ ਸਟ੍ਰੀਟ ਇਲਾਕੇ ’ਚ ਐਤਵਾਰ ਨੂੰ ਇਕ ਅੱਧਖੜ ਵਿਅਕਤੀ ਦੇ ਕਤਲ ਦੇ ਦੋਸ਼ ’ਚ ਟੋਰਾਂਟੋ ਪੁਲਸ ਨੇ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈਆਂ ਕੁੜੀਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਦੇ ਸੰਪਰਕ ’ਚ ਆਈਆਂ ਸਨ। ਇਹ ਸਾਰੀਆਂ ਕੁੜੀਆਂ ਕਿਸ ਮਕਸਦ ਨਾਲ ਟੋਰਾਂਟੋ ਦੇ ਡਾਊਨ ਟਾਊਨ ’ਚ ਇਕੱਠੀਆਂ ਹੋਈਆਂ ਸਨ ਅਤੇ ਕਤਲ ਕਿਸ ਕਾਰਨ ਕੀਤਾ ਗਿਆ, ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ। ਸਾਰੀਆਂ ਕੁੜੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਰਹਿੰਦੀਆਂ ਹਨ।

ਇਹ ਵੀ ਪੜ੍ਹੋ : ਤੀਜੇ ਦਿਨ ਵੀ ਧੁੰਦ ਦਾ ਕਹਿਰ ਜਾਰੀ, 6 ਉਡਾਣਾਂ ਰੱਦ, 6 ਹੀ ਲੇਟ

ਘਟਨਾ ਦਾ ਪਤਾ ਚੱਲਣ ’ਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ 59 ਸਾਲਾ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਹੈ, ਜੋ ਗੰਭੀਰ ਜ਼ਖ਼ਮੀ ਹੋ ਗਿਆ ਸੀ | ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਤੋਂ ਬਾਅਦ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ 3 ਕੁੜੀਆਂ ਦੀ ਉਮਰ 13-13 ਸਾਲ, 3 ਕੁੜੀਆਂ ਦੀ ਉਮਰ 14-14 ਸਾਲ ਜਦਕਿ 2 ਕੁੜੀਆਂ ਦੀ ਉਮਰ 16-16 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਸਾਰੀਆਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਮਿਲੀਆਂ ਪਰ ਅਜੇ ਇਹ ਖੁਲਾਸਾ ਨਹੀਂ ਹੋ ਸਕਿਆ। ਫਿਲਹਾਲ ਪੁਲਸ ਕੁੜੀਆਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : ਅਮਰੀਕਾ ਦੇ 2 ਸੂਬਿਆਂ ਦੇ ਸਕੂਲ ਸਿਲੇਬਸ 'ਚ ਸ਼ਾਮਲ ਹੋਵੇਗਾ ‘ਸਿੱਖ ਧਰਮ’

ਪੁਲਸ ਨੇ ਇਨ੍ਹਾਂ ਕੁੜੀਆਂ ਕੋਲੋਂ ਹਥਿਆਰਾਂ ਦੀ ਬਰਾਮਦਗੀ ਬਾਰੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਕੁੜੀਆਂ ਦੇ ਇਸ ਗਰੁੱਪ ਨੂੰ ਗੈਂਗ ਨਹੀਂ ਕਿਹਾ ਜਾ ਸਕਦਾ। ਪੁਲਸ ਨੇ ਇਨ੍ਹਾਂ ਕੁੜੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਸ ਮ੍ਰਿਤਕ ਦੀ ਪਛਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵੀ ਤਲਾਸ਼ ਕਰ ਰਹੀ ਹੈ। ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ ਕਿ ਉਹ ਕਿੰਨੇ ਸਮੇਂ ਤੋਂ ਸ਼ੈਲਟਰ ਹਾਊਸ ’ਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਅਦਾਲਤ ’ਚ ਪੇਸ਼, SSOC ਨੇ ਇਸ ਮਾਮਲੇ 'ਚ ਲਿਆ ਰਿਮਾਂਡ

ਸੂਤਰਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਿਛਲੇ ਲਗਭਗ 2 ਸਾਲਾਂ ਤੋਂ ਸ਼ੈਲਟਰ ਹਾਊਸ ’ਚ ਰਾਤਾਂ ਕੱਟ ਰਿਹਾ ਸੀ ਪਰ ਪੁਲਸ ਨੇ ਇਸ ਗੱਲ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਹੈ। ਇਸ ਗੱਲ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕੁੜੀਆਂ ਇਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੀਆਂ ਸਨ ਅਤੇ ਵਾਰਦਾਤ ਵਾਲੇ ਦਿਨ ਕਿਸ ਮਕਸਦ ਨਾਲ ਇਸ ਇਲਾਕੇ ’ਚ ਪਹੁੰਚੀਆਂ ਸਨ। ਇਸ ਤੋਂ ਇਕ ਦਿਨ ਪਹਿਲਾਂ ਕੋਂਡੋ ਬੋਰਡ ਦੇ ਮੈਂਬਰਾਂ ਖਿਲਾਫ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਇਕ 73 ਸਾਲਾ ਵਿਅਕਤੀ ਵਲੋਂ ਟੋਰਾਂਟੋ ਦੇ ਬਾਹਰ ਵੱਡੀ ਕੰਡੋਮੀਨੀਅਮ ਇਮਾਰਤ ਦੇ ਅੰਦਰ 5 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।


author

Mandeep Singh

Content Editor

Related News