USA : ਲਗਾਤਾਰ 13ਵੇਂ ਦਿਨ ਤੂਫਾਨ, 150 ਲੋਕ ਹੋਏ ਜ਼ਖਮੀ

Thursday, May 30, 2019 - 08:13 AM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਲਗਾਤਾਰ 13ਵੇਂ ਦਿਨ ਤੂਫਾਨ ਆਇਆ ਅਤੇ ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ 150 ਲੋਕ ਜ਼ਖਮੀ ਹੋ ਗਏ। ਇੱਥੇ 13 ਦਿਨਾਂ 'ਚ ਛੋਟੇ-ਵੱਡੇ 300 ਤੂਫਾਨ ਆ ਚੁੱਕੇ ਹਨ। ਓਹੀਓ, ਮਿਸੌਰੀ ਅਤੇ ਕੰਸਾਸ ਸੂਬਿਆਂ 'ਚ ਆਏ ਤੂਫਾਨ ਨੇ ਕਹਿਰ ਮਚਾ ਦਿੱਤਾ। ਕਈ ਇਲਾਕਿਆਂ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਤੂਫਾਨ ਪਿਛਲੇ ਸਾਰੇ ਰਿਕਾਰਡ ਤੋੜ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਸਮੁੰਦਰ ਦੀਆਂ ਲਹਿਰਾਂ ਵਿਚ ਉਛਾਲ ਆਉਣ ਦਾ ਵੀ ਡਰ ਹੈ।

PunjabKesari

ਤੂਫਾਨ ਦਾ ਸਭ ਤੋਂ ਵੱਧ ਮਾੜਾ ਅਸਰ ਅਮਰੀਕਾ ਦੇ ਮਿਡ-ਵੈਸਟ ਵਿਚ ਵੇਖਿਆ ਗਿਆ ਹੈ। ਇਥੇ ਸੈਂਕੜੇ ਲੋਕ ਵੱਖ-ਵੱਖ ਕਾਰਣਾਂ ਕਰ ਕੇ ਜ਼ਖ਼ਮੀ ਹੋਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਰੁੱਖ ਜੜ੍ਹੋਂ ਪੁੱਟੇ ਗਏ ਹਨ। ਮਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਗੱਡੀਆਂ ਦੇ ਮਲਬੇ 300 ਮੀਟਰ ਦੀ ਉਚਾਈ ਤਕ ਉੱਡਦੇ ਨਜ਼ਰ ਆਏ।  ਮਾਹਿਰਾਂ ਮੁਤਾਬਕ ਫਿਲਹਾਲ ਤੂਫਾਨ ਦੇ ਇਸ ਕਹਿਰ ਤੋਂ ਤੁਰੰਤ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ। ਓਕਲਾਹੋਮਾ, ਓਹੀਓ, ਪੈਨੇਸਿਲਵੇਨੀਆ ਅਤੇ ਪੱਛਮੀ ਵਰਜੀਨੀਆ ਵਿਖੇ ਤੇਜ਼ ਹਵਾਵਾਂ ਦੇ ਨਾਲ ਹੀ ਮੀਂਹ ਪੈਣ ਕਾਰਨ ਹਾਲਾਤ ਵਿਗੜੇ ਪਏ ਹਨ। ਨਿਊਜਰਸੀ ਤੋਂ ਲੈ ਕੇ ਨਿਊਯਾਰਕ ਤੱਕ ਸਾਰਾ ਖੇਤਰ ਤੂਫਾਨ ਪੀੜਤ ਹੈ।

ਨੈਸ਼ਨਲ ਵੈਦਰ ਸਰਵਿਸ ਨੇ ਇਸ ਸਾਲ ਸਮੁੰਦਰ ਵਿਚ ਲਹਿਰਾਂ ਉੱਠਣ ਦੀਆਂ 934 ਰਿਪੋਰਟਾਂ ਹਾਸਲ ਕੀਤੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ ਕਿਤੇ ਵੱਧ ਹੈ। ਪਿਛਲੇ ਸਾਲ ਅਜਿਹੀਆਂ ਲਗਭਗ 743 ਰਿਪੋਰਟਾਂ ਧਿਆਨ ਵਿਚ ਆਈਆਂ ਸਨ। ਬੀਤੇ 30 ਦਿਨਾਂ ਦੌਰਾਨ ਹੀ ਸਮੁੰਦਰੀ ਲਹਿਰਾਂ ਵਿਚ ਉਛਾਲ ਦੀਆਂ 500 ਰਿਪੋਰਟਾਂ ਆ ਚੁੱਕੀਆਂ ਹਨ।


Related News