ਐਲਬਰਟਾ ''ਚ ਧਰਤੀ ਤੋਂ ਆਸਮਾਨ ਤੱਕ ਉੱਠਿਆ ਬਵੰਡਰ, ਵੀਡੀਓ ''ਚ ਦੇਖੋ ਮੰਜ਼ਰ

Saturday, Jun 03, 2017 - 12:07 PM (IST)

ਐਲਬਰਟਾ ''ਚ ਧਰਤੀ ਤੋਂ ਆਸਮਾਨ ਤੱਕ ਉੱਠਿਆ ਬਵੰਡਰ, ਵੀਡੀਓ ''ਚ ਦੇਖੋ ਮੰਜ਼ਰ

ਕੈਲਗਰੀ— ਸ਼ੁੱਕਰਵਾਰ ਨੂੰ ਇਕ ਹੋਰ ਚੱਕਰਵਾਤੀ ਤੂਫਾਨ ਐਲਬਰਟਾ ਵਿਖੇ ਪਹੁੰਚ ਗਿਆ। ਐਲਬਰਟਾ ਦੇ ਕੈਲਗਰੀ ਵਿਚ ਆਸਮਾਨ ਤੱਕ ਉੱਠੇ ਧੂੜ ਦੇ ਬਵੰਡਰ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਬਵੰਡਰ ਥ੍ਰੀ ਹਿਲਜ਼ ਵਿਖੇ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਦਿਖਾਈ ਦਿੱਤਾ। ਇਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ। ਸ਼ਾਮ 5.27 ਵਜੇ ਤੋਂ ਬਾਅਦ ਇਸ ਸੰਬੰਧੀ ਐਲਰਟ ਨੂੰ ਰੱਦ ਕਰ ਦਿੱਤਾ ਗਿਆ। ਐਲਬਰਟਾ ਦੇ ਐਮਰਜੈਂਸੀ ਵਿਭਾਗ ਨੇ ਕਿਹਾ ਕਿ ਇਸ ਬਵੰਡਰ ਕਾਰਨ ਹੋਰ ਤੂਫਾਨ ਆਉਣ ਦੀ ਸੰਭਾਵਨਾ ਨਹੀਂ ਹੈ।
ਐਲਬਰਟਾ ਦੇ ਲੋਕਾਂ ਨੇ ਇਸ ਬਵੰਡਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਲੋਕਾਂ ਨੇ ਕਿਹਾ ਕਿ ਇਹ ਬਵੰਡਰ ਖਤਰਨਾਕ ਸਾਬਤ ਹੋ ਸਕਦਾ ਸੀ ਪਰ ਇਸ ਦੇ ਬਾਵਜੂਦ ਇਹ ਖੂਬਸੂਰਤ ਨਜ਼ਾਰਾ ਪੇਸ਼ ਕਰ ਰਿਹਾ ਸੀ। 


author

Kulvinder Mahi

News Editor

Related News