''Top 10 most liveable cities 2019'' ''ਚ ਕੈਨੇਡਾ ਦੇ ਤਿੰਨ ਸ਼ਹਿਰ
Thursday, Sep 05, 2019 - 05:39 PM (IST)

ਟੋਰਾਂਟੋ— ਕੈਨੇਡਾ ਦੇ ਤਿੰਨ ਸ਼ਹਿਰ ਕੈਲਗਰੀ, ਵੈਨਕੂਵਰ ਤੇ ਟੋਰਾਂਟੋ ਰਹਿਣ ਲਈ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ ਬਣ ਗਏ ਹਨ। ਇਨ੍ਹਾਂ ਸ਼ਹਿਰਾਂ ਨੇ ਰਹਿਣ ਲਈ ਵਿਸ਼ਵ ਦੇ ਸਭ ਤੋਂ ਵਧੀਆਂ 10 ਸ਼ਹਿਰਾਂ ਦੀ ਸੂਚੀ 'ਚ ਥਾਂ ਬਣਾਈ ਹੈ। ਇਸ ਲਿਸਟ 'ਚ ਪਹਿਲੇ ਨੰਬਰ 'ਤੇ ਆਸਟ੍ਰੀਆ ਦਾ ਵਿਆਨਾ ਸ਼ਹਿਰ ਹੈ।
ਅਰਥ ਸ਼ਾਸਤਰੀਆਂ ਦੇ ਸਮੂਹ 'ਇਕਨਾਮਿਕ ਇੰਟੈਲੀਜੈਂਸ ਯੂਨਿਟ' ਨੇ ਰਹਿਣ ਲਈ ਦੁਨੀਆ ਦੇ ਸਭ ਤੋਂ ਵਧੀਆ 10 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਨੂੰ '2019 ਗਲੋਬਲ ਲਾਈਵ ਐਬਿਲਟੀ ਇੰਡੈਕਸ' ਨਾਂ ਦਿੱਤਾ ਗਿਆ ਹੈ। ਇਸ ਸੂਚੀ 'ਚ ਆਸਟ੍ਰੀਆ ਦੇ ਵਿਆਨਾ ਨੇ ਪਹਿਲਾ, ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਨੇ ਦੂਜਾ ਸਿਡਨੀ ਨੇ ਤੀਜਾ, ਜਾਪਾਨ ਦੇ ਸ਼ਹਿਰ ਓਸਾਕਾ ਨੇ ਚੌਥਾ, ਕੈਨੇਡਾ ਦੇ ਕੈਲਗਰੀ ਨੇ 5ਵਾਂ, ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇ 6ਵਾਂ ਤੇ ਟੋਰਾਂਟੋ ਨੇ 7ਵਾਂ, ਜਾਪਾਨ ਦੇ ਟੋਕੀਓ ਨੇ 8ਵਾਂ, ਡੈਨਮਾਰਕ ਦੇ ਕੈਪਨਹੈਗਨ ਨੇ 9ਵਾਂ ਤੇ ਆਸਟ੍ਰੇਲੀਆ ਦੇ ਐਡੀਲੈਂਡ ਨੇ 10ਵਾਂ ਸਥਾਨ ਹਾਸਲ ਕੀਤਾ ਹੈ।
ਇਸ ਸੂਚੀ 'ਚ ਪੰਜਵਾਂ ਸਥਾਨ ਹਾਸਲ ਕਰਨ ਵਾਲਾ ਕੈਨੇਡਾ ਦਾ ਸ਼ਹਿਰ ਕੈਲਗਲੀ 2018 ਦੀ ਸੂਚੀ ਦੇ ਮੁਕਾਬਲੇ ਇਕ ਪੈਰ ਪਿੱਛੇ ਚਲਾ ਗਿਆ ਹੈ। ਸੂਚੀ 'ਚ ਸੱਭਿਆਚਾਰਕ ਤੇ ਵਾਤਾਵਰਣ ਮਾਮਲੇ 'ਚ ਕੈਲਗਰੀ ਨੇ 100 'ਚੋਂ 100 ਨੰਬਰ ਹਾਸਲ ਕੀਤੇ ਹਨ।