ਹੈਰਾਨੀਜਨਕ! 48 ਸਾਲ ਬਾਅਦ ਵਾਪਸ ਕੀਤੀ ਲਾਇਬ੍ਰੇਰੀ ਦੀ ਕਿਤਾਬ, 6 ਲੱਖ ਬਣੀ ਲੇਟ ਫ਼ੀਸ
Friday, Jul 29, 2022 - 11:24 AM (IST)
ਬ੍ਰਿਟੇਨ (ਇੰਟ.)- ਲਾਇਬ੍ਰੇਰੀ ਤੋਂ ਲੋਕ ਅਕਸਰ ਕਿਤਾਬਾਂ ਪੜ੍ਹਨ ਲਈ ਲੈਦੇ ਹਨ। ਕਿਤਾਬਾਂ ਪੜ੍ਹਨ ਦੇ ਸ਼ੌਕੀਨ ਲੋਕ ਇਕ ਕਿਤਾਬ ਨੂੰ ਪੜ੍ਹਨ ’ਚ 4 ਤੋਂ 5 ਦਿਨ ਦਾ ਟਾਈਮ ਲੈਂਦੇ ਹਨ ਪਰ ਕਈ ਵਾਰ ਕੁਝ ਲੋਕ ਲਾਇਬ੍ਰੇਰੀ ਤੋਂ ਕਿਤਾਬ ਲੈ ਤਾਂ ਲੈਂਦੇ ਹਨ ਪਰ ਉਸ ਨੂੰ ਘਰ ਵਿਚ ਰੱਖ ਕੇ ਭੁੱਲ ਜਾਂਦੇ ਹਨ। ਅਜਿਹੇ ’ਚ ਲੇਟ ਫੀਸ ਦਾ ਡਰ ਉਨ੍ਹਾਂ ਨੂੰ ਸਮੇਂ ਸਿਰ ਕਿਤਾਬ ਵਾਪਸ ਕਰਨ ਲਈ ਮਜਬੂਰ ਕਰਦਾ ਹੈ। ਅਜਿਹੇ ਹੀ ਇਕ ਮਾਮਲੇ ਵਿਚ ਲਾਇਬ੍ਰੇਰੀ ਦੀ ਕਿਤਾਬ ਵਾਪਸ ਨਾ ਕਰਨ ਵਾਲੇ ਵਿਅਕਤੀ ਦੀ ਲੇਟ ਫੀਸ 6 ਲੱਖ ਰੁਪਏ ਦੇ ਕਰੀਬ ਬਣ ਗਈ, ਜੋ ਕਿਤਾਬ ਦੀ ਕੀਮਤ ਤੋਂ ਕਈ ਗੁਣਾ ਵੱਧ ਸੀ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ
ਇਹ ਮਾਮਲਾ ਬ੍ਰਿਟੇਨ ਦੀ ਇਕ ਲਾਇਬ੍ਰੇਰੀ ਦਾ ਹੈ। ਬ੍ਰਿਟਿਸ਼ ਲਾਇਬ੍ਰੇਰੀ ’ਚ ਇਕ ਕਿਤਾਬ 48 ਸਾਲਾਂ ਬਾਅਦ ਕੋਰੀਅਰ ਕੀਤੀ ਜਾਂਦੀ ਹੈ, ਜਿਸ ਨੂੰ ਦੇਖ ਕੇ ਲਾਇਬ੍ਰੇਰੀਅਨ ਦੇ ਚਿਹਰੇ ’ਤੇ ਗਜ਼ਬ ਦੀ ਖੁਸ਼ੀ ਸੀ। ਦਰਅਸਲ ਕਿਤਾਬ ਕੈਨੇਡਾ ਤੋਂ ਕੋਰੀਅਰ ਕੀਤੀ ਗਈ ਸੀ। ਸ਼ੁਕਰ ਹੈ ਕਿ ਪਾਠਕ ਨੂੰ ਇਸ ਕਿਤਾਬ ਦੀ ਲੇਟ ਫੀਸ ਨਹੀਂ ਦੇਣੀ ਪਈ, ਕਿਉਂਕਿ ਇੰਨੇ ਸਾਲਾਂ ਤੱਕ ਇਸ ਕਿਤਾਬ ਨੂੰ ਰੱਖਣ ਦੀ ਫੀਸ ਲੱਖਾਂ ਰੁਪਏ ਬਣ ਚੁੱਕੀ ਸੀ। ਲਾਇਬ੍ਰੇਰੀ ਇੰਚਾਰਜ ਅਨੁਸਾਰ ਜੇਕਰ ਇੰਨੇ ਸਾਲਾਂ ਤੋਂ ਕਿਤਾਬ ਦਾ ਲੇਟ ਚਾਰਜ ਲਗਾਇਆ ਜਾਂਦਾ ਤਾਂ ਬੁੱਕ ਰੱਖਣ ਵਾਲੇ ਨੂੰ ਕਰੀਬ 6 ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਪਰ ਇਹ ਸਾਰੇ ਚਾਰਜਸ ਮੁਆਫ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਮੈਕਸੀਕੋ 'ਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ, ਇੰਝ ਬਚਾਈ ਸਵਾਰਾਂ ਨੇ ਜਾਨ
ਕਾਲਜ ਦੇ ਦਿਨਾਂ ’ਚ ਕਿਤਾਬ ਲੈਣ ਵਾਲਾ ਇਕ ਜੱਜ ਹੈ
48 ਸਾਲ ਬਾਅਦ ਕਿਤਾਬ ਨੂੰ ਭੇਜਣ ਵਾਲਾ ਵਿਅਕਤੀ ਇਕ ਜੱਜ ਸੀ, ਜਿਸ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਇਹ ਕਿਤਾਬ ਲਾਇਬ੍ਰੇਰੀ ਤੋਂ ਲਈ ਸੀ। ਦਰਅਸਲ, ਕਿਤਾਬ ਭੇਜਣ ਵਾਲੇ ਵਿਅਕਤੀ ਦਾ ਪਤਾ ਲਾਉਣ ਲਈ ਇਕ ਟਵੀਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ 72 ਸਾਲਾ ਟੋਨੀ ਸਪੈਂਸ ਨੇ ਟੂਟਿੰਗ ਲਾਇਬ੍ਰੇਰੀ ਤੋਂ ਕਿਤਾਬ ਲਈ ਸੀ ਅਤੇ ਹੁਣ ਉਹ ਸੇਵਾਮੁਕਤ ਜੱਜ ਹਨ। ਜੱਜ ਨੇ ਇਹ ਕਿਤਾਬ 1974 ’ਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਲਈ ਸੀ ਅਤੇ ਲਗਭਗ 48 ਸਾਲ ਅਤੇ 107 ਦਿਨਾਂ ਬਾਅਦ ਵਾਪਸ ਕੀਤੀ ਗਈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡੇ ਭਰਾ ਕੋਲੋਂ TikTok ਵੀਡਿਓ ਬਣਾਉਂਦੇ ਸਮੇਂ ਚੱਲੀ ਗੋਲੀ, ਛੋਟੇ ਭਰਾ ਦੀ ਮੌਤ